18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਹੋਟਲ 'ਚ ਲੱਗੀ ਅੱਗ ਦੌਰਾਨ ਭੈਣ ਨੂੰ ਬਚਾਉਂਦਿਆਂ ਭਰਾ ਝੁਲਸਿਆ <br/>

Ad Position 21
No active advertisement
ਅਜੀਤ ਡੈਸਕ 05-05-2026
ਕੋਟਕਪੂਰਾ, 4 ਮਈ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦਾ ਵਸਨੀਕ ਇਕ ਨੌਜਵਾਨ ਬਲਜੀਤ ਸਿੰਘ ਧਾਲੀਵਾਲ ਆਸਟ੍ਰੇਲੀਆ ਵਿਖੇ ਇਕ ਹੋਟਲ ਵਿਚ ਅਚਾਨਕ ਅੱਗ ਦੀਆਂ ਤੇਜ਼ ਲਪਟਾਂ 'ਚ ਘਿਰੀ ਆਪਣੀ ਭੈਣ ਨੂੰ ਬਚਾਉਂਦਿਆਂ ਖ਼ੁਦ ਬੁਰੀ ਤਰਾਂ ਝੁਲਸਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਐਡੀਲੇਡ ਸੂਬੇ ਦੇ ਹੰਦਰੋਫ ਕਸਬੇ ਵਿਚ ਸਤਬੀਰ ਕੌਰ ਉੱਪਲ ਅਤੇ ਦਿਰਜੀਤ ਸਿੰਘ ਉਪਲ ਇਕ ਭਾਰਤੀ ਰੈਸਟੋਰੈਂਟ ਚਲਾਉਂਦੇ ਹਨ | ਬਲਜੀਤ ਸਿੰਘ ਧਾਲੀਵਾਲ, ਜੋ ਕੋਟਕਪੂਰਾ (ਪੰਜਾਬ) ਦਾ ਜੰਮਪਲ ਹੈ ਅਤੇ ਭਾਜਪਾ ਬੁਲਾਰੇ ਐਡਵੋਕੇਟ ਕੁਲਦੀਪ ਸਿੰਘ ਧਾਲੀਵਾਲ ਦਾ ਛੋਟਾ ਭਰਾ ਹੈ, ਇਨ੍ਹੀਂ ਦਿਨੀਂ ਓਥੇ ਗਿਆ ਹੋਇਆ ਸੀ | ਅਚਾਨਕ ਰੈਸਟੋਰੈਂਟ ਦੇ ਇਕ ਕਮਰੇ 'ਚ ਅੱਗ ਲੱਗ ਗਈ ਤਾਂ ਸਤਬੀਰ ਕੌਰ ਉੱਪਲ ਅੱਗ ਵਿਚ ਘਿਰ ਗਈ | ਆਪਣੀ ਭੈਣ ਸਤਬੀਰ ਨੂੰ ਅੱਗ ਵਿਚ ਘਿਰਿਆ ਦੇਖ ਕੇ ਬਲਜੀਤ ਸਿੰਘ ਧਾਲੀਵਾਲ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਅੱਗ ਵਿਚ ਕੁੱਦ ਪਿਆ | ਬੜੀ ਦਲੇਰੀ ਨਾਲ ਉਸ ਨੇ ਧੱਕਾ ਮਾਰ ਕੇ ਸਤਬੀਰ ਨੂੰ ਸੁਰੱਖਿਅਤ ਪਾਸੇ ਕਰ ਦਿੱਤਾ | ਇਸ ਦੌਰਾਨ ਉਹ ਆਪ ਅੱਗ ਦੀਆਂ ਤੇਜ਼ ਲਪਟਾਂ 'ਚ ਝੁਲਸਿਆ ਗਿਆ | ਕੁਲਦੀਪ ਸਿੰਘ ਧਾਲੀਵਾਲ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੇ ਆਪਣੀ ਭੈਣ ਦੀ ਜਾਨ ਬਚਾ ਲਈ, ਪਰ ਆਪ ਅੱਗ ਦੀਆਂ ਤੇਜ਼ ਲਪਟਾਂ ਕਾਰਨ ਝੁਲਸਿਆ ਗਿਆ | ਸਤਬੀਰ ਕੌਰ ਨੂੰ ਕੁਝ ਘੰਟਿਆਂ ਬਾਅਦ ਹਸਪਤਾਲੋਂ ਛੁੱਟੀ ਮਿਲ ਗਈ | ਬਲਜੀਤ ਸਿੰਘ ਧਾਲੀਵਾਲ ਨੂੰ ਅਜੇ ਕੁਝ ਸਮੇਂ ਹੋਰ ਹਸਪਤਾਲ 'ਚ ਰਹਿਣਾ ਪਵੇਗਾ | ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਧਾਲੀਵਾਲ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ |


Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਕੈਰੀਅਰ ਗਾਈਡੈਂਸ ਐਂਡ ਕੌਂਸਲਿੰਗ ਅਧਿਆਪਕਾਂ ਦਾ ਸੈਮੀਨਾਰ ਕਰਵਾਇਆ <br/>
Ad Position 24