ਸਾਦਿਕ, 4 ਮਈ (ਗੁਰਭੇਜ ਸਿੰਘ ਚੌਹਾਨ)-ਸਾਦਿਕ ਇਲਾਕੇ ਦੇ ਆਸਪਾਸ ਦੇ ਪਿੰਡਾਂ ਤੋਂ ਕਿਸੇ ਨਾ ਕਿਸੇ ਪਾਸਿਓਾ ਕਦੇ ਮੋਟਰਾਂ ਕਦੇ ਟਰਾਂਸਫ਼ਾਰਮਰ ਚੋਰੀ ਹੋਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ | ਇਹ ਚੋਰੀਆਂ ਇਕ ਗਿ੍ੋਹ ਦੇ ਰੂਪ 'ਚ ਕਈ ਕਈ ਬੰਦੇ ਇਕੱਠੇ ਹੋ ਕੇ ਕਰਦੇ ਹਨ | ਉਹ ਆਪਣੇ ਨਾਲ ਕੋਈ ਨਾ ਕੋਈ ਵਾਹਨ ਲੈ ਕੇ ਆਉਂਦੇ ਹਨ ਅਤੇ ਲਿੰਕ ਸੜਕਾਂ , ਕੱਚੇ ਰਾਹਾਂ ਜਾਂ ਕੱਸੀਆਂ ਦੀਆਂ ਪਟੜੀਆਂ ਦੇ ਨੇੜਿਓਾ ਜਿੱਥੇ ਵਾਹਨ ਸੌਖਾ ਪਹੁੰਚ ਸਕੇ ਤੋਂ ਮੋਟਰਾਂ ਜਾਂ ਟਰਾਂਸਫਾਰਮਰ ਖੋਲ੍ਹ ਕੇ ਉਸ ਵਿਚ ਲੱਦਕੇ ਲੈ ਜਾਂਦੇ ਹਨ | ਇਹ ਜਿਸ ਪਾਸੇ ਆਉਂਦੇ ਹਨ ਸਮੂਹਿਕ ਚੋਰੀਆਂ ਕਰਦੇ ਹਨ ਅਤੇ ਗਿਣਤੀ 'ਚ 5 ਤੋਂ ਲੈ ਕੇ 10-12 ਮੋਟਰਾਂ ਤੱਕ ਵੀ ਚੋਰੀ ਕਰਕੇ ਲੈ ਜਾਂਦੇ ਹਨ | ਕੁਝ ਸਮਾਂ ਪਹਿਲਾਂ ਹੀ ਪਿੰਡ ਸਾਧੂਵਾਲਾ ਅਤੇ ਜੰਡਵਾਲਾ ਤੋਂ ਕਈ ਮੋਟਰਾਂ ਚੋਰੀ ਹੋਈਆਂ ਸਨ ਪਰ ਅੱਜ ਪਿੰਡ ਘੁਗਿਆਣਾ ਤੋਂ ਖਬਰ ਮਿਲੀ ਹੈ ਕਿ ਬੀਤੀ ਰਾਤ ਗੁਰਬਾਜ ਸਿੰਘ, ਗੁਰਬੀਰ ਸਿੰਘ ਅਤੇ ਸੁਖਪ੍ਰੀਤ ਸਿੰਘ ਆਦਿ ਦੀਆਂ 4-5 ਮੋਟਰਾਂ ਇਕ ਥਾਂ ਤੋਂ ਨੇੜਿਓਾ ਨੇੜਿਓਾ ਚੋਰੀ ਹੋ ਗਈਆਂ ਹਨ | ਅੱਜ ਕੱਲ੍ਹ ਕਣਕ ਦੀ ਕਟਾਈ ਹੋ ਚੁੱਕੀ ਹੈ ਅਤੇ ਤੂੜੀ ਵੀ ਬਣ ਚੁੱਕੀ ਹੈ | ਕਿਸਾਨਾਂ ਦਾ ਆਉਣ ਜਾਣ ਖੇਤਾਂ ਵੱਲ ਘਟਿਆ ਹੈ ਅਤੇ ਵੈਸੇ ਵੀ ਰਾਤ ਬਰਾਤੇ ਹਾਲਾਤ ਮਾੜੇ ਹੋਣ ਕਰਕੇ ਕੋਈ ਕਿਸਾਨ ਇਕੱਲਾ ਜਾਣ ਤੋਂ ਗੁਰੇਜ਼ ਕਰਦਾ ਹੈ | ਇਹ ਜਰਾਇਮ ਪੇਸ਼ਾ ਲੋਕ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਆਪਣਾ ਕੰਮ ਕਰ ਜਾਂਦੇ ਹਨ | ਹਰ ਸਾਲ ਹਾੜ੍ਹੀ ਸਾਉਣੀ ਦੇ ਸੀਜਨ 'ਚ ਧੜਾ ਧੜ ਮੋਟਰਾਂ, ਟਰਾਂਸਫਾਰਮਰ ਚੋਰੀ ਹੁੰਦੇ ਹਨ ਪਰ ਇਹ ਸਿਲਸਿਲਾ ਰੁਕਣ ਵਿਚ ਨਹੀਂ ਆ ਰਿਹਾ | ਮੋਟਰਾਂ ਮਹਿੰਗੀਆਂ ਹੋਣ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਪਰ ਇਹ ਚੋਰ ਗਿ੍ੋਹਾਂ ਦੇ ਹੌਂਸਲੇ ਬੁਲੰਦ ਹਨ ਅਤੇ ਇਨ੍ਹਾਂ ਦੀਆਂ ਕਾਰਵਾਈਆਂ ਨੂੰ ਠੱਲ੍ਹ ਨਹੀਂ ਪੈ ਰਹੀ | ਕਿਸਾਨਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਸਖਤੀ ਨਾਲ ਚੋਰੀਆਂ ਨੂੰ ਠੱਲ੍ਹ ਪਾਵੇ |