ਬਾਜਾਖਾਨਾ, 4 ਮਈ (ਜੀਵਨ ਗਰਗ)-ਵਿਮੁਕਤ ਜਾਤੀਆਂ ਪੰਜਾਬ ਜਥੇਬੰਦੀ ਦੇ ਕੌਮੀ ਪ੍ਰਧਾਨ ਰਾਜਿੰਦਰ ਸਿੰਘ ਦੇਸੂਜੋਧਾ ਵਲੋਂ ਵਾਹਿਗੁਰੂ ਸਿੰਘ ਕਾਬਲਵਾਲਾ ਨੂੰ ਬਾਵਰੀਆ ਸਮਾਜ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਬਾਜਾਖਾਨਾ ਇਲਾਕੇ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਬਾਜਾਖਾਨਾ ਵਿਖੇ ਐਡਵੋਕੇਟ ਅਵਤਾਰ ਸਿੰਘ ਸੰਧਵਾਂ ਦੀ ਅਗਵਾਈ 'ਚ ਲੱਡੂ ਵੰਡੇ ਗਏ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਪੰਜਾਬ ਪ੍ਰਧਾਨ ਬਣਨ 'ਤੇ ਵਿਮੁਕਤ ਜਾਤੀਆਂ ਤੇ ਬਾਵਰੀਆ ਸਮਾਜ ਦੀ ਭਲਾਈ 'ਚ ਵਾਧਾ ਹੋਵੇਗਾ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਬਿਨ੍ਹਾਂ ਕਿਸੇ ਅਹੁਦੇ ਦੀ ਆਸ ਤੋਂ ਜਥੇਬੰਦੀ 'ਚ ਅੱਗੇ ਹੋ ਕੇ ਬਾਵਰੀਆ ਸਮਾਜ ਤੇ ਵਿਮੁਕਤ ਜਾਤੀਆਂ ਹੱਕਾਂ ਦੀ ਲੜਾਈ ਲੜਦੇ ਆ ਰਹੇ ਹਨ | ਹੁਣ ਪੰਜਾਬ ਪ੍ਰਧਾਨ ਬਣਨ ਨਾਲ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਜ਼ਿੰਮੇਵਾਰੀਆਂ ਵਧੀਆਂ ਹਨ | ਇਸ ਕਰਕੇ ਬਾਵਰੀਆ ਸਮਾਜ ਤੇ ਵਿਮੁਕਤ ਜਾਤੀ ਦੇ ਲੋਕਾਂ ਨੂੰ ਉਸ ਤੋਂ ਬਹੁਤ ਉਮੀਦਾਂ ਹਨ | ਇਸ ਮੌਕੇ ਸੀਨੀਅਰ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਚੰਨੀਆਂ, ਐਡਵੋਕੇਟ ਨਿਸ਼ਾਨ ਸਿੰਘ ਸੰਧੂ, ਗੁਰਜੋਤ ਸਿੰਘ ਸੰਧੂ, ਮਨਪ੍ਰੀਤ ਸਿੰਘ ਕੰਗ, ਅਕਾਸ਼ਦੀਪ ਸਿੰਘ ਸਿੱਧੂ, ਰਮਨੀਤ ਸਿੰਘ, ਜਗਦੀਪ ਸਿੰਘ, ਮਨਿੰਦਰ ਸਿੰਘ, ਕੁਲਜੀਤ ਸ਼ਰਮਾ, ਗੁਰਸੇਵਕ ਸਿੰਘ, ਭਗਤ ਸਿੰਘ ਚਹਿਲ, ਪ੍ਰਭਜੀਤ ਸਿੰਘ ਬਰਾੜ ਆਦਿ ਆਗੂ ਹਾਜ਼ਰ ਸਨ |