ਸਾਦਿਕ, 4 ਮਈ (ਆਰ.ਐਸ.ਧੁੰਨਾ)-ਬਾਬਾ ਫ਼ਰੀਦ ਫੁੱਟਬਾਲ ਸਪੋਰਟਸ ਕਲੱਬ ਸਾਦਿਕ ਵਲੋਂ ਖੇਡ ਸਟੇਡੀਅਮ ਸਾਦਿਕ ਵਿਖੇ ਕਰਵਾਏ ਗਏ ਦੋ ਦਿਨਾਂ ਫੁੱਟਬਾਲ ਖੇਡ ਮੇਲੇ ਦੇ ਫ਼ਾਈਨਲ 'ਚ ਪੁੱਜੀਆਂ ਪਿੰਡ ਪਹਿਲੂਵਾਲਾ ਅਤੇ ਗਿੱਲ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਫ਼ਾਈਨਲ ਮੈਚ 'ਚ ਪਿੰਡ ਗਿੱਲ ਦੀ ਟੀਮ ਦੇ ਖਿਡਾਰੀਆਂ ਨੇ ਪਹਿਲੂਵਾਲਾ ਦੀ ਟੀਮ ਨੂੰ 2-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਕਲੱਬ ਵਲੋਂ 55 ਸਾਲ ਦੇ ਬਜ਼ੁਰਗਾਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਜਿਸ ਵਿਚ ਬਜ਼ੁਰਗਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਦਰਸ਼ਕਾਂ ਨੇ ਇਸ ਦੌੜ ਦਾ ਖੂਬ ਅਨੰਦ ਮਾਣਿਆ | ਸਾਦਿਕ ਦੀ ਧਰਤੀ 'ਤੇ ਪਹਿਲੀ ਵਾਰ ਹੋਈ ਇਸ ਨਿਵੇਕਲੀ ਦੌੜ 'ਚੋਂ ਦਰਸ਼ਨ ਸਿੰਘ ਸੰਧੂ ਪਹਿਲੇ, ਬੰਤ ਸਿੰਘ ਦੂਜੇ ਅਤੇ ਛਿੰਦਰ ਸਿੰਘ ਤੀਜੇ ਸਥਾਨ 'ਤੇ ਰਿਹਾ | ਮੁੱਖ ਮਹਿਮਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਫੁੱਟਬਾਲ ਦੇ ਜੇਤੂ ਖਿਡਾਰੀਆਂ, ਬਜ਼ੁਰਗ ਦੌੜਾਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ, ਪਿੰਡ ਸਾਦਿਕ ਦੀ ਪ੍ਰੀਆ ਜਿਸ ਨੇ ਖੋ-ਖੋ ਅੰਡਰ-17 ਲੜਕੀਆਂ 'ਚੋਂ ਸੋਨ ਤਗਮਾ ਜਿੱਤਿਆਂ ਤੇ ਉਸ ਦੀ ਨੈਸ਼ਨਲ ਟੀਮ ਲਈ ਚੋਣ ਕੀਤੀ ਗਈ ਅਤੇ ਪਿੰਡ ਸਾਦਿਕ ਦੀ ਹੀ ਜੈਸਮੀਨ ਕੌਰ ਜੋ ਕਰਾਟੇ ਚੈਂਪੀਅਨਸ਼ਿਪ 'ਚ ਦੂਜੇ ਸਥਾਨ 'ਤੇ ਰਹੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਗੁਰਲਾਲ ਸਿੰਘ ਗਿੱਲ ਮੁੱਖ ਅਫ਼ਸਰ ਥਾਣਾ ਸਾਦਿਕ, ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਸਰਪੰਚ ਦੀਸ਼ਾ ਸਿੰਘ ਸਾਦਿਕ, ਸਰਪੰਚ ਜੈਦੀਪ ਸਿੰਘ ਬਰਾੜ ਘੁੱਦੂਵਾਲਾ, ਬਾਬਾ ਜਸਪਾਲ ਸਿੰਘ, ਮਾਸਟਰ ਅਮਰਜੀਤ ਸਿੰਘ, ਪ੍ਰਗਟ ਸਿੰਘ ਸਾਦਿਕ, ਸਾਬ੍ਹ ਸਾਦਿਕ, ਪੰਚ ਰਾਣੀ ਕੌਰ, ਪੰਚ ਓਮ ਪ੍ਰਕਾਸ਼ ਗੋਰਾ, ਪੰਚ ਸੁਖਮੰਦਰ ਸਿੰਘ, ਪੰਚ ਸੁਖਵੰਤ ਸਿੰਘ, ਕੰਵਰਹਰਿੰਦਰ ਸਿੰਘ ਸੰਧੂ, ਕਿ੍ਸ਼ਨ ਕੁਮਾਰ, ਮੀਤ ਸਿੰਘ ਸਾਦਿਕ, ਬਲਜਿੰਦਰ ਸਿੰਘ ਭੁੱਲਰ, ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ ਸੋਹੀ, ਨਵਦੀਪ ਸਿੰਘ, ਜੋਬਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਮੱਲੀ