ਸਾਦਿਕ, 14 ਮਈ (ਗੁਰਭੇਜ ਸਿੰਘ ਚੌਹਾਨ)-ਪੰਜਾਬ ਪ੍ਰਾਈਵੇਟ ਸਕੂਲਜ਼ ਐਸੋਸੀਏਸਨ ਦੇ ਪ੍ਰਧਾਨ ਐਡਵੋਕੇਟ ਜੈ ਪਾਲ ਸ਼ਰਮਾ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਬੁੱਟਰ ਪਿ੍ੰਸੀਪਲ ਦੀ ਅਗਵਾਈ ਵਿਚ ਇਕ ਵਫ਼ਦ ਜ਼ਿਲ੍ਹੇ ਦੇ ਨਵਾੇ ਆਏ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮਿਲਿਆ ਅਤੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਉਪਰੰਤ ਪ੍ਰਾਈਵੇਟ ਸਕੂਲਾਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਮੰਗ ਪੱਤਰ ਵੀ ਦਿੱਤਾ ਗਿਆ | ਡਿਪਟੀ ਕਮਿਸ਼ਨਰ ਵਲੋ ਸਾਰੀਆਂ ਮੰਗਾਂ ਦੇ ਤੁਰੰਤ ਹੱਲ ਲਈ ਆਪਣੇ ਸਟਾਫ਼ ਨੂੰ ਨਿਰਦੇਸ਼ ਦਿੱਤੇ ਗਏ | ਜਿਸ 'ਤੇ ਵਫ਼ਦ ਵਲੋਂ ਡੀ. ਸੀ. ਸਾਹਿਬ ਦਾ ਧੰਨਵਾਦ ਕੀਤਾ ਗਿਆ | ਇਸ ਵਫਦ ਵਿਚ ਅਸ਼ੋਕ ਬਗਰਾੜੀ, ਨਿਰਮਲ ਸਿੰਘ ਬੁੱਟਰ, ਸੰਦੀਪ ਸਿੰਘ ਰਾਜੂ, ਰਾਕੇਸ਼ ਸ਼ਰਮਾ, ਅਮਰ ਸ਼ਰਮਾ, ਸਰਬਜੀਤ ਕੌਰ ਬੁੱਟਰ, ਕੰਵਰ ਹਰਿੰਦਰ ਸਿੰਘ ਸੰਧੂ ਚੇਅਰਮੈਨ ਆਦਿ ਹਾਜ਼ਰ ਸਨ |