ਕੋਟਕਪੂਰਾ, 14 ਮਈ (ਮੋਹਰ ਸਿੰਘ ਗਿੱਲ)-ਆਉਂਦੀਆਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਵਲੋਂ ਆਪਣੇ 23 ਵਾਰਡਾਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਦ ਕਿ ਕੁੱਲ 29 ਵਾਰਡ ਹਨ | ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਇਹ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਹੋਣਗੀਆਂ | ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਵਾਰਡਾਂ ਤੋਂ ਵੀ ਉਮੀਦਵਾਰਾਂ ਸਬੰਧੀ ਛੇਤੀ ਫ਼ੈਸਲਾ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ ਚੋਣ ਕਮਿਸ਼ਨ ਮੁਤਾਬਿਕ ਚੋਣ ਲੜਨ ਲਈ ਐਨ.ਓ.ਸੀ ਜ਼ਰੂਰੀ ਨਹੀਂ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਸਿਰਫ਼ ਸਵੈ ਘੋਸ਼ਣਾ ਪੱਤਰ ਹੀ ਦਿੱਤਾ ਜਾ ਸਕਦਾ ਹੈ | ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰਬਰ 3 ਤੋਂ ਅਨੀਤਾ ਅਰੋੜਾ, ਵਾਰਡ ਨੰਬਰ 4 ਤੋਂ ਸਿਮਰਨਜੀਤ ਸਿੰਘ, ਵਾਰਡ ਨੰਬਰ 5 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 6 ਤੋਂ ਪਿ੍ੰਸ ਬਹਿਲ, ਵਾਰਡ ਨੰਬਰ 8 ਤੋਂ ਅਨੰਤਦੀਪ ਸਿੰਘ ਰੋਮਾ ਬਰਾੜ, ਵਾਰਡ ਨੰਬਰ 9 ਤੋਂ ਜਸਬੀਰ ਕੌਰ, ਵਾਰਡ ਨੰਬਰ 10 ਤੋਂ ਸੁਤੰਤਰ ਜੋਸ਼ੀ, ਵਾਰਡ ਨੰਬਰ 11 ਤੋਂ ਵਿਜੈਪ੍ਰੀਤ ਜੋਸ਼ੀ, ਵਾਰਡ ਨੰਬਰ 13 ਤੋਂ ਹਰਬੰਸ ਕੌਰ, ਵਾਰਡ ਨੰਬਰ 14 ਤੋਂ ਬਿੱਟਾ ਨਰੂਲਾ, ਵਾਰਡ ਨੰਬਰ 15 ਤੋਂ ਕਮਲਜੀਤ ਕੌਰ, ਵਾਰਡ ਨੰਬਰ 16 ਤੋਂ ਐਰਨ ਜੋਸ਼ੀ, ਵਾਰਡ ਨੰਬਰ 18 ਤੋਂ ਸੰਦੀਪ ਕੁਮਾਰ, ਵਾਰਡ ਨੰਬਰ 19 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 20 ਤੋਂ ਸਰਬਜੀਤ ਕੌਰ, ਵਾਰਡ ਨੰਬਰ 21 ਤੋਂ ਸ਼ਮਸ਼ੇਰ ਸਿੰਘ ਭਾਨਾ, ਵਾਰਡ ਨੰਬਰ 22 ਤੋਂ ਗੈਰੀ ਵੜਿੰਗ, ਵਾਰਡ ਨੰਬਰ 23 ਤੋਂ ਪੂਜਾ ਰਾਣੀ, ਵਾਰਡ ਨੰਬਰ 24 ਤੋਂ ਸੰਜੀਵ ਕਾਲੜਾ, ਵਾਰਡ ਨੰਬਰ 25 ਤੋਂ ਪੂਨਮ ਬਰਾੜ, ਵਾਰਡ ਨੰਬਰ 26 ਤੋਂ ਸੁਖਜਿੰਦਰ ਸਿੰਘ ਤੱਖੀ, ਵਾਰਡ ਨੰਬਰ 27 ਤੋਂ ਨਰਿੰਦਰ ਰਾਣੀ ਅਤੇ ਵਾਰਡ ਨੰਬਰ 28 ਤੋਂ ਅਜੇ ਕੁਮਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਉਕਤ ਉਮੀਦਵਾਰਾਂ 'ਚ ਕੁਝ ਸਿੱਟਿੰਗ ਕੌਂਸਲਰ ਹਨ ਅਤੇ ਉਹ ਲਗਾਤਾਰ ਦੂਜੀ ਵਾਰ ਕਿਸਮਤ ਅਜਮਾਉਣ ਲਈ ਚੋਣ ਮੈਦਾਨ 'ਚ ਉਤਰੇ ਹਨ |