01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਨੇ ਸਨਮਾਨ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 15-05-2026
ਫ਼ਰੀਦਕੋਟ, 14 ਮਈ (ਹਰਮਿੰਦਰ ਸਿੰਘ ਮਿੰਦਾ)-ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਮਹੀਨਾ ਮਈ ਦਾ ਸਨਮਾਨ ਸਮਾਰੋਹ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਪਿ੍ੰਸੀਪਲ ਸੇਵਾ ਸਿੰਘ ਚਾਵਲਾ ਨੇ ਸਭ ਮੈਂਬਰਾਂ ਨੂੰ ਜੀ ਆਇਆ ਆਖਦਿਆਂ ਸਨਮਾਨਿਤ ਹੋਣ ਵਾਲੇ ਮੈਂਬਰਾਂ ਨੂੰ ਵਧਾਈ ਦਿੱਤੀ | ਵਿੱਤ ਸਕੱਤਰ ਪ੍ਰੋ. ਐਨ. ਕੇ. ਗੁਪਤਾ ਨੇ ਐਸੋਸੀਏਸ਼ਨ ਦੇ ਲੇਖੇ ਜੋਖੇ ਅਤੇ ਮਹੀਨਾ ਮਈ ਵਿਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਦੱਸਿਆ | ਜਨਰਲ ਸਕੱਤਰ ਦਰਸ਼ਨ ਲਾਲ ਚੁੱਘ ਨੇ ਦੱਸਿਆ ਕਿ ਮਹੀਨਾ ਮਈ ਦੌਰਾਨ ਜਨਮੇ ਸਮਾਜ ਸੇਵੀ ਸੇਵਾ ਮੁਕਤ ਡਿਪਟੀ ਮੈਨੇਜਰ ਰਮਨ ਗੋਇਲ ਅਤੇ ਸੇਵਾ ਮੁਕਤ ਮਾਲ ਅਫ਼ਸਰ ਕਰਮਜੀਤ ਸਿੰਘ ਮਲਹੋਤਰਾ ਦੀਆਂ ਪ੍ਰਾਪਤੀਆਂ ਅਤੇ ਐਸੋਸੀਏਸ਼ਨ ਲਈ ਪਾਏ ਵਡਮੁੱਲੇ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ | ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪਿ੍ੰਸੀਪਲ ਓਮ ਪ੍ਰਕਾਸ਼ ਛਾਬੜਾ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਇੰਜੀ. ਦਰਸ਼ਨ ਸਿੰਘ ਰੋਮਾਣਾ, ਰਮਨ ਗੋਇਲ, ਮੀਤ ਪ੍ਰਧਾਨ ਇੰਦਰਜੀਤ ਸਿੰਘ ਖੀਵਾ, ਇੰਜ: ਜੀਤ ਸਿੰਘ, ਪ੍ਰਦੀਪ ਕੁਮਾਰ ਦਿਓੜਾ, ਰੀਡਰ ਗਰੀਸ਼ ਸਖੀਜਾ, ਅੰਕੜਾ ਅਫ਼ਸਰ ਬਿਸ਼ਨ ਕੁਮਾਰ ਅਰੋੜਾ, ਪ੍ਰੋਫੈਸਰ ਐਸ.ਐਸ. ਬਾਜਵਾ, ਪਿ੍ੰਸੀਪਲ ਅੰਮਿ੍ਤਪਾਲ ਸਿੰਘ, ਕਰਨਲ ਬਲਬੀਰ ਸਿੰਘ ਸਰਾਂ, ਸਤ ਨਰਾਇਣ ਗਰਗ, ਪਿ੍ੰਸੀਪਲ ਵਿਨੋਦ ਕੁਮਾਰ ਸਿੰਗਲਾ, ਪਿ੍ੰਸੀਪਲ ਕਿ੍ਸ਼ਨ ਲਾਲ, ਡਾ. ਨਿਰਮਲ ਕੌਸ਼ਿਕ, ਕੁਲਜੀਤ ਸਿੰਘ ਵਾਲੀਆ, ਪ੍ਰੋ. ਅਸ਼ੋਕ ਕੁਮਾਰ ਗੁਪਤਾ, ਸਤਪਾਲ ਬਾਂਸਲ, ਸ਼ਾਮ ਸੁੰਦਰ ਰਿਹਾਨ, ਪ੍ਰਦੀਪ ਕੁਮਾਰ ਦਿਓੜਾ, ਧਰਮਵੀਰ ਸਿੰਘ, ਪ੍ਰੋ. ਜਤਿੰਦਰ ਸਿੰਘ ਖਾਲਸਾ, ਪ੍ਰੋ. ਹੁਸ਼ਿਆਰ ਸਿੰਘ, ਡਾ. ਜਸਵੰਤ ਸਿੰਘ ਸਚਦੇਵਾ, ਕੇ .ਪੀ. ਸਿੰਘ ਸਰਾਂ ਅਤੇ ਰਾਜੇਸ਼ ਧਿੰਗੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਦੀ ਅਮੀਸ਼ੀ ਨਾਨ ਮੈਡੀਕਲ ਗੁਰੱਪ 'ਚੋਂ 97.4% ਅੰਕ ਲੈ ਕੇ ਜ਼ਿਲ੍ਹੇ 'ਚ ਟਾਪਰ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ-2026 ਲਈ ਸਾਰੀਆਂ ਤਿਆਰੀਆਂ ਮੁਕੰਮਲ- ਰਾਹੁਲ ਚਾਬਾ
Ad Position 24