ਮਲੋਟ, 16 ਮਈ (ਅਜਮੇਰ ਸਿੰਘ ਬਰਾੜ)-ਉਘੇ ਲੋਕ ਗਾਇਕ ਤੇ ਸਮਾਜ ਸੇਵਕ ਸੱਤਪਾਲ ਭੂੰਦੜ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 26 ਜੋ ਐੱਸ.ਸੀ. ਵਾਰਡ ਹੈ, ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ | ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਚੇਅਰਮੈਨ ਬਸੰਤ ਸਿੰਘ ਕੰਗ, ਮਾਸਟਰ ਗੁਰਦੀਪ ਸਿੰਘ ਪੁਰਬਾ, ਗੋਰਾ ਸਿੰਘ ਮਾਨ, ਪਿੰਦਰ ਕੰਗ ਤੇ ਹੋਰ ਅਕਾਲੀ ਆਗੂਆਂ ਦੀ ਹਾਜ਼ਰੀ ਵਿਚ ਉਨ੍ਹਾਂ ਨੇ ਆਪਣੇ ਕਾਗ਼ਜ਼ ਭਰੇ | ਇਸ ਮੌਕੇ ਲੋਕ ਗਾਇਕ ਸਤਪਾਲ ਭੂੰਦੜ ਨੇ ਕਿਹਾ ਕਿ ਉਹ ਪਹਿਲਾਂ ਵੀ ਆਪਣੀ ਗਾਇਕੀ ਤੇ ਲੇਖਣੀ ਦੇ ਨਾਲ ਸਮਾਜ ਸੇਵਾ ਵਿਚ ਸਰਗਰਮ ਰਹੇ ਹਨ ਅਤੇ ਹੁਣ ਹੋਰ ਵੀ ਵਧੇਰੇ ਤੇ ਚੰਗੇਰੇ ਢੰਗ ਨਾਲ ਸਮਾਜ ਸੇਵਾ ਨੂੰ ਸਮਰਪਿਤ ਰਹਿਣਗੇ | ਉਨ੍ਹਾਂ ਕਿਹਾ ਕਿ ਮਲੋਟ ਹਲਕੇ ਵਿਚ ਵੱਡੇ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਅਤੇ ਵਿਸ਼ੇਸ਼ ਤੌਰ 'ਤੇ ਸਵ. ਸੁਰਿੰਦਰ ਕੌਰ ਬਾਦਲ ਵਲੋਂ ਕਰਵਾਏ ਗਏ ਹਨ, ਜਦਕਿ ਦੂਜੀਆਂ ਪਾਰਟੀਆਂ ਵਲੋਂ ਉਨ੍ਹਾਂ ਕੰਮਾਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਵੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 26 ਵਿਚ ਵੀ ਪੂਰੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਹੁਣ ਹੋਰ ਵੀ ਵਿਕਾਸ ਕਾਰਜ ਪੂਰੀ ਤੇਜ਼ੀ ਨਾਲ ਕਰਵਾਏ ਜਾਣਗੇ |