08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅਤਿ ਦੀ ਗਰਮੀ ਦੇ ਮੱਦੇਨਜ਼ਰ ਛੋਟੇ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਕਰਨ ਮੰਗ <br/>

Ad Position 21
No active advertisement
ਅਜੀਤ ਡੈਸਕ 21-05-2026
ਬਰਗਾੜੀ, 20 ਮਈ (ਸੁਖਰਾਜ ਸਿੰਘ ਗੋਂਦਾਰਾ)-ਤਾਪਮਾਨ ਦੇ ਵੱਧਣ ਨਾਲ ਮੌਸਮ ਬਹੁਤ ਗਰਮ ਹੋ ਗਿਆ | ਇਹ ਗਰਮੀ ਛੋਟੇ ਬੱਚਿਆਂ ਦੇ ਝੱਲਣ ਯੋਗ ਨਹੀਂ ਕਿਉਂਕਿ ਗਰਮੀ ਦੇ ਨਾਲ ਨਾਲ ਗਰਮ ਹਵਾਵਾਂ ਵੀ ਚੱਲ ਰਹੀਆਂ | ਜਿਸ ਕਰਕੇ ਬੱਚਿਆਂ ਨੂੰ ਲੂੰ ਲੱਗਣ ਦਾ ਬਹੁਤ ਡਰ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਲ ਐਫ਼ੀਲੀਏਟਿਡ ਸਕੂਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਐਡਵੋਕੇਟ ਜੈਪਾਲ ਸ਼ਰਮਾ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਤਿ ਦੀ ਪੈ ਰਹੀ ਗਰਮੀ ਦੇ ਮੱਦੇ ਨਜ਼ਰ ਉਹ ਛੋਟੇ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਕਰਨ ਦਾ ਫ਼ੈਸਲਾ ਲਵੇ ਨਹੀਂ ਤਾਂ ਘੱਟੋ ਘੱਟ ਛੋਟੇ ਬੱਚਿਆਂ ਦੇ ਸਕੂਲ ਦਾ ਸਮਾਂ ਤਬਦੀਲ ਕਰੇ ਕਿਉਂਕਿ ਛੋਟੇ ਬੱਚਿਆਂ ਲਈ ਗਰਮੀ ਤੋਂ ਬਚਾਅ ਲਈ ਸਕੂਲਾਂ 'ਚ ਤਾਂ ਏਅਰ ਕੰਡੀਸ਼ਨ, ਕੂਲਰ, ਪੱਖੇ ਆਦਿ ਦੀਆਂ ਸਹੂਲਤਾਂ ਉਪਲੱਬਧ ਹਨ ਪ੍ਰੰਤੂ ਸਕੂਲ ਵੈਨਾਂ 'ਚ ਬੱਚਿਆਂ ਲਈ ਅਜਿਹੀਆਂ ਸਹੂਲਤਾਂ ਨਹੀਂ ਹਨ | ਜਿਸ ਕਰਕੇ ਸਵੇਰੇ ਸਕੂਲ ਜਾਣ ਦੀ ਤਾਂ ਬੱਚਿਆਂ ਨੂੰ ਬਹੁਤੀ ਮੁਸ਼ਕਿਲ ਨਹੀਂ ਪ੍ਰੰਤੂ ਛੁੱਟੀ ਸਮੇਂ ਛੋਟੇ ਬੱਚਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਬੱਚਿਆਂ ਦੇ ਵੱਖ-ਵੱਖ ਪਿੰਡਾਂ 'ਚ ਵੈਨਾਂ ਰਾਹੀਂ ਆਉਣ ਜਾਣ ਜ਼ਿਆਦਾ ਸਮਾਂ ਲੱਗਦਾ ਹੈ ਛੋਟੇ ਬੱਚੇ ਗਰਮੀ ਕਰਕੇ ਵੈਨਾਂ 'ਚ ਸੌਣ ਦੀ ਵੀ ਕੋਸ਼ਿਸ ਕਰਦੇ ਹਨ | ਉਨ੍ਹਾਂ ਕਿਹਾ ਕਿ ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਇਸ ਲਈ ਛੋਟੇ ਬੱਚੇ ਇਸ ਗਰਮੀ ਨੂੰ ਝੱਲਣ ਤੋਂ ਅਸਮਰੱਥ ਹੋਣਗੇ | ਗਰਮੀ ਕਾਰਨ ਛੋਟੇ ਬੱਚੇ ਉਲਟੀਆਂ ਤੇ ਦਸਤ ਆਦਿ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ | ਇਸ ਲਈ ਛੋਟੇ ਬੱਚਿਆਂ ਨੂੰ ਗਰਮੀ ਕਾਰਨ ਆਉਣ ਵਾਲੀਆਂ ਮੁਸ਼ਕਿਲਾਂ ਪ੍ਰਤੀ ਸਿੱਖਿਆ ਵਿਭਾਗ ਨੂੰ ਗੰਭੀਰ ਹੋਣ ਲੋੜ ਹੈ | ਇਸ ਮੌਕੇ ਅਸ਼ੋਕ ਬਰਗਾੜੀ, ਰਾਜ ਕੁਮਾਰ ਥਾਪਰ, ਸੰਦੀਪ ਸ਼ਰਮਾ, ਨਿਰਮਲ ਸਿੰਘ ਬੁੱਟਰ, ਬਲਜੀਤ ਸਿੰਘ ਹਰੀਨੌ, ਸੰਦੀਪ ਜੈਤੋਂ, ਗੁਰਪ੍ਰੀਤ ਸਿੰਘ, ਗਗਨ ਨਰੂਲਾ, ਸੰਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੰਗਾ ਸਾਹਿਤ ਸੱਭਿਆਚਾਰ ਦੀ ਰੀੜ ਦੀ ਹੱਡੀ ਹੁੰਦਾ- ਪਿ੍ੰ: ਹਰਮੋਹਨ ਸਿੰਘ ਸਾਹਨੀ ਅਗਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ 'ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਕਰਵਾਈਆਂ <br/>
Ad Position 24