ਸਾਦਿਕ, 20 ਮਈ (ਆਰ.ਐਸ.ਧੁੰਨਾ)-ਸਾਲਾਸਰ ਧਾਮ ਬੱਸ ਯਾਤਰਾ ਕਮੇਟੀ ਸਾਦਿਕ ਵਲੋਂ ਸ੍ਰੀ ਬਾਲਾ ਜੀ ਸੇਵਾ ਮੰਡਲ ਸਾਦਿਕ ਦੇ ਵੱਡਮੁੱਲੇ ਸਹਿਯੋਗ ਨਾਲ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਅਖੀਰਲੇ ਸ਼ੁੱਕਰਵਾਰ 29 ਮਈ ਨੂੰ ਸ਼ਾਮ ਦੇ ਠੀਕ 6 ਵਜੇ ਸਾਦਿਕ ਤੋਂ ਸਾਲਾਸਰ ਧਾਮ, ਖਾਟੂ ਸ਼ਿਆਮ, ਇੱਛਾ ਪੂਰਨੀ ਬਾਲਾ ਜੀ ਸਰਦਾਰ ਸ਼ਹਿਰ, ਰਾਵਤਸਰ ਧਾਮ ਬਾਬਾ ਖੇਤਰਪਾਲ ਮੰਦਰ ਦੇ ਦਰਸ਼ਨਾਂ ਲਈ ਬੱਸ ਯਾਤਰਾ ਰਵਾਨਾ ਹੋਵੇਗੀ | ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਗਰਮੀਆਂ ਵਿਚ ਰਹਿਣ ਲਈ ਏ.ਸੀ ਕਮਰੇ ਅਤੇ ਲੰਗਰ ਦਾ ਖਾਸ ਪ੍ਰਬੰਧ ਕਮੇਟੀ ਵਲੋਂ ਕੀਤਾ ਲੂਲੂਲੂਲੂਜਾਵੇਗਾ | ਇਸ ਮੌਕੇ ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਨਸ਼ੀਬ ਸੇਠੀ, ਪਿ੍ਤਪਾਲ ਸਿੰਘ ਢਿੱਲੋਂ, ਦੀਪਕ ਸਿੰਗਲਾ, ਦਵਿੰਦਰ ਬਾਂਸਲ, ਗੁਰਮੀਤ ਸਿੰਘ, ਰਾਜ ਕੁਮਾਰ ਮਰਾੜ੍ਹ, ਜੱਸਾ ਗਾਰਮੈਟ, ਲੇਖਰਾਜ ਮਿੱਤਲ, ਦਵਿੰਦਰ ਸਿੰਘ ਪਰਾਜਾਪਤ ਅਤੇ ਵਿਜੇ ਕੁਮਾਰ ਆਦਿ ਵੀ ਹਾਜ਼ਰ ਸਨ |