ਪੰਜਗਰਾੲੀਂ ਕਲਾਂ, 20 ਮਈ (ਸੁਖਮੰਦਰ ਸਿੰਘ ਬਰਾੜ)-ਭਾਰਤੀ ਜਨਤਾ ਪਾਰਟੀ ਪੰਜਾਬ ਐਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਪੰਜਗਰਾਈ ਅਤੇ ਬਲਕਾਰ ਸਿੰਘ ਨੰਬਰਦਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਤ ਪਿਤਾ ਗੁਰਨਾਮ ਸਿੰਘ ਦੀ ਅਚਾਨਕ ਮੌਤ ਹੋ ਗਈ | ਉਨ੍ਹਾਂ ਦਾ ਅੰਤਿਮ ਸਸਕਾਰ ਪੰਜਗਰਾੲੀਂ ਕਲਾਂ ਦੀ ਗਿੱਲ ਪੱਤੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਮੀਤ ਪ੍ਰਧਾਨ ਰਾਜੇਸ਼ ਬਾਘਾ, ਸੁਭਾਸ਼ ਸ਼ਰਮਾ, ਸਾਬਕਾ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ, ਜਰਨਲ ਸਕੱਤਰ ਦਿਆਲ ਦਾਸ ਸੋਢੀ, ਸਾਬਕਾ ਵਿਧਾਇਕ ਹਰਜੋਤ ਕਮਲ, ਦਰਸ਼ਨ ਸਿੰਘ ਨੈਣੇਵਾਲ ਪੰਜਾਬ ਪ੍ਰਧਾਨ ਕਿਸਾਨ ਮੋਰਚਾ, ਐਸ.ਆਰ. ਲੱਧੜ ਸਾਬਕਾ ਆਈ. ਏ.ਐਸ, ਬੀਬਾ ਜੈ ਇੰਦਰ ਕੌਰ, ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਪੰਜਾਬ ਜਰਨਲ ਸਕੱਤਰ ਅਨੀਲ ਸਰੀਨ, ਸੰਦੀਪ ਸਿੰਘ ਸ਼ਨੀ ਬਰਾੜ ਫ਼ਰੀਦਕੋਟ, ਭਾਈ ਰਾਹੁਲ ਸਿੱਧੂ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਹਰਦੀਪ ਸ਼ਰਮਾ ਬਾਹਮਣ ਵਾਲਾ, ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਬਰਾੜ, ਡਾ. ਸਰੂਪ ਸਿੰਘ ਕੈਂਥ, ਸਰਪੰਚ ਜਸਵਿੰਦਰ ਸਿੰਘ ਦਸਮੇਸ਼ ਨਗਰ, ਪੰਚ ਗੁਰਸੇਵਕ ਸਿੰਘ ਗਿੱਲ, ਸਤਪਾਲ ਸੱਤੀ ਕੋਟਕਪੁਰਾ, ਟੋਨੀ ਜੈਤੋ, ਰਾਮ ਰਤਨ ਜੈਤੋ, ਡਾਕਟਰ ਰਮਨ ਜੈਤੋ, ਪ੍ਰਕਾਸ਼ ਸਿੰਘ ਸੇਵੇਵਾਲਾ, ਡਾਕਟਰ ਬਲਵਿੰਦਰ ਸਿੰਘ ਬਰਗਾੜੀ, ਕੇਵਲ ਸਿੰਘ ਸਰਪੰਚ, ਗੁਰਚਰਨ ਸਿੰਘ ਸੰਧੂ ਮੁਕਤਸਰ, ਗੁਰਮੀਤ ਸਿੰਘ ਮੌੜ, ਪਵਨ ਸ਼ਰਮਾ, ਦੀਪਕ ਤਲਵਾੜ ਬਾਘਾ ਪੁਰਾਣਾ, ਜਗਮੀਤ ਬਰਾੜ ਸਾਬਕਾ ਮੈਂਬਰ ਪਾਰਲੀਮੈਂਟ, ਰਿਪਜੀਤ ਬਰਾੜ ਸਾਬਕਾ ਵਿਧਾਇਕ, ਸੀਮਾਂਤ ਗਰਗ ਮੋਗਾ, ਰਮਨ ਮਲਹੋਤਰਾ, ਭਿੰਦਾ ਸਿੰਘ ਮੜ੍ਹਾਕ, ਪ੍ਰਚਾਰਕ ਪਰਮੋਦ ਕੁਮਾਰ, ਸੁਨੀਲ ਮਿੱਤਲ, ਬਾਵਰੀਆ ਸਮਾਜ ਦੇ ਪ੍ਰਧਾਨ ਵਾਹਿਗੁਰੂ ਸਿੰਘ ਕਾਬਲ ਵਾਲਾ, ਸਰਬਣ ਸਿੰਘ ਪੰਜਗਰਾਈਾ, ਰਾਜਿੰਦਰ ਸਿੰਘ ਦੇਸੂ ਯੋਧਾ ਕੌਮੀ ਪ੍ਰਧਾਨ ਬਾਵਰੀਆ ਸਮਾਜ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਚੰਨੀਆ, ਸੁਰਜੀਤ ਸਿੰਘ ਬਰਾੜ ਨੇ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ |