08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੰਦੀਪ ਕੌਰ ਖ਼ਾਲਸਾ ਵਲੋਂ ਪੰਜਗਰਾੲੀਂ ਕਲਾਂ ਖੇਤਰ ਦੇ ਪਿੰਡਾਂ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 21-05-2026
ਪੰਜਗਰਾੲੀਂ ਕਲਾਂ, 20 ਮਈ (ਸੁਖਮੰਦਰ ਸਿੰਘ ਬਰਾੜ)-ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਧਰਮ ਪਤਨੀ ਸੰਦੀਪ ਕੌਰ ਖਾਲਸਾ ਵਲੋਂ ਪੰਜਗਰਾੲੀਂ ਕਲਾਂ ਖੇਤਰ ਦੇ ਪਿੰਡਾਂ ਘਣੀਏ ਵਾਲਾ, ਜਿਉਣ ਵਾਲਾ, ਬੱਗੇਆਣਾ, ਔਲਖ, ਪੰਜਗਰਾੲੀਂ ਕਲਾਂ, ਢਿੱਲਵਾਂ, ਸਿਵੀਆਂ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਦੌਰੇ ਦੌਰਾਨ ਪੰਜਗਰਾੲੀਂ ਕਲਾਂ ਦੇ ਗੁਰਦੁਆਰਾ ਅਕਾਲ ਬੰੁਗਾ ਛਾਉਣੀ ਵਿਖੇ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 1 ਜੂਨ 2015 ਪੰਥ ਦੋਖੀਆਂ ਵਲੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕੀਤਾ ਗਿਆ | ਇਸ ਦੁਖਦਾਈ ਘਟਨਾ ਨੂੰ ਯਾਦ 'ਚ ਹਰ ਸਾਲ ਇਸ ਦਿਨ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮਨਾਏ ਜਾ ਰਹੇ 'ਪਛਤਾਵਾ ਦਿਵਸ ਮਨਾਇਆ ਜਾਂਦਾ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ 'ਚ ਸ਼ਾਮਿਲ ਹੋ ਕੇ ਸਿੱਖ ਕੌਮ ਦੇ ਸਿਰਮੌਰ ਆਗੂਆਂ ਦੇ ਵਿਚਾਰ ਸੁਣਨ | ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਖਾਲਸਾ, ਸੁਖਜਿੰਦਰ ਸਿੰਘ ਸੋਨਾ ਗਿੱਲ, ਭਾਈ ਜਗਸੀਰ ਸਿੰਘ ਔਲਖ, ਕੁਲਵੰਤ ਸਿੰਘ ਕੰਤਾ, ਹਰਦੀਪ ਸਿੰਘ ਦੀਪਾ, ਸੁਖਮੰਦਰ ਸਿੰਘ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਨ ਸਿੰਘ ਕਲੋਨੀ ਵੈੱਲਫ਼ੇਅਰ ਸੁਸਾਇਟੀ ਦੀ ਚੋਣ <br/> ਅਗਲੀ ਖ਼ਬਰ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਦੇ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ <br/>
Ad Position 24