ਫ਼ਰੀਦਕੋਟ, 20 ਮਈ (ਹਰਮਿੰਦਰ ਸਿੰਘ ਮਿੰਦਾ)-ਭਾਨ ਸਿੰਘ ਕਲੋਨੀ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਸੁਰਿੰਦਰ ਕੁਮਾਰ ਨਾਰੰਗ ਨੂੰ ਚੇਅਰਮੈਨ, ਬਲਿਹਾਰ ਸਿੰਘ ਗਿੱਲ ਨੂੰ ਕਾਨੂੰਨੀ ਸਲਾਹਕਾਰ, ਗੋਬਿੰਦ ਰਾਮ ਸ਼ਰਮਾ ਨੂੰ ਮੁੱਖ ਸਲਾਹਕਾਰ ਅਤੇ ਕਲੋਨੀ ਦੀਆਂ ਸਾਰੀਆਂ ਗਲੀਆ ਵਿਚੋਂ ਦੋ ਤੋਂ ਤਿੰਨ ਵਿਅਕਤੀ ਵੱਖ ਵੱਖ ਅਹੁਦਿਆਂ ਲਈ ਚੁਣੇ ਗਏ | ਅੰਤ ਵਿਚ ਭੁਪਿੰਦਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਨਵੇਂ ਅਹੁਦੇਦਾਰਾਂ ਦਾ ਪ੍ਰਧਾਨ ਅਤੇ ਸੀਨੀਅਰ ਅਹੁਦੇਦਾਰਾਂ ਵਲੋਂ ਹਾਰ ਪਾ ਕੇ ਸਨਮਾਨ ਕੀਤਾ ਗਿਆ |