08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਟੀਚਿੰਗ ਪ੍ਰੈਕਟਿਸ ਲਈ ਵਿਦਿਆਰਥੀ ਅਧਿਆਪਕ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 21-05-2026
ਦੋਦਾ, 20 ਮਈ (ਰਵੀਪਾਲ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ ਗਿਲਜੇਵਾਲਾ ਵਿਖੇ ਸੰਤ ਕਬੀਰ ਐਜੂਕੇਸ਼ਨਲ ਕਾਲਜ ਦੇ ਵਿਦਿਆਰਥੀ ਅਮਨਦੀਪ ਸਿੰਘ ਨੂੰ ਟੀਚਿੰਗ ਪ੍ਰੈਕਟਿਸ ਪੂਰੀ ਹੋਣ 'ਤੇ ਮੁੱਖ ਅਧਿਆਪਕ ਸਟੇਟ ਐਵਾਰਡੀ ਤਰਸੇਮ ਕੁਮਾਰ ਭਲਾਈਆਣਾ ਤੇ ਸਮੂਹ ਸਟਾਫ਼ ਵਲੋਂ ਵਿਸ਼ੇਸ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਅਧਿਆਪਕ ਤਰਸੇਮ ਕੁਮਾਰ ਭਲਾਈਆਣਾ ਨੇ ਕਿਹਾ ਕਿ ਅਧਿਆਪਕ ਬਣਨ ਦਾ ਮਕਸਦ ਸਿਰਫ਼ ਰੁਜ਼ਗਾਰ ਹੀ ਨਹੀਂ, ਸਗੋਂ ਸਮਾਜ ਸੇਵਾ ਕਰਨਾ ਵੀ ਹੁੰਦਾ ਹੈ | ਈ.ਟੀ.ਟੀ. ਵਿਦਿਆਰਥੀ ਅਧਿਆਪਕ ਅਮਨਦੀਪ ਸਿੰਘ ਨੇ ਟੀਚਿੰਗ ਪ੍ਰੈਕਟਿਸ ਦੌਰਾਨ ਆਪਣੀ ਨੇਕ ਨੀਤੀ ਮਿਹਨਤ ਤੇ ਇਮਾਨਦਾਰੀ ਨਾਲ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਅਨੁਸਾਸ਼ਨ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਸਿਖਲਾਈ ਦਿੱਤੀ | ਸਮਾਗਮ ਦੇ ਅੰਤ 'ਚ ਸਮੂਹ ਸਟਾਫ਼ ਵਲੋਂ ਅਮਨਦੀਪ ਸਿੰਘ ਦੀ ਚੰਗੀ ਸਿਹਤ ਤੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ | ਇਸ ਮੌਕੇ ਮਾਸਟਰ ਇਕਬਾਲ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਹਾਇਕ ਪ੍ਰੋਫ਼ੈਸਰ ਡਾ. ਪ੍ਰਭਜੀਤ ਕੌਰ ਢਿੱਲੋਂ ਨੂੰ ਸਰਵੋਤਮ ਪੇਸ਼ਕਾਰੀ ਪੁਰਸਕਾਰ ਮਿਲਿਆ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਬਗੀਚਾ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ
Ad Position 24