08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਹਾਇਕ ਪ੍ਰੋਫ਼ੈਸਰ ਡਾ. ਪ੍ਰਭਜੀਤ ਕੌਰ ਢਿੱਲੋਂ ਨੂੰ ਸਰਵੋਤਮ ਪੇਸ਼ਕਾਰੀ ਪੁਰਸਕਾਰ ਮਿਲਿਆ

Ad Position 21
No active advertisement
ਅਜੀਤ ਡੈਸਕ 21-05-2026
ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਿਆ ਡਾਇਰੈਕਟੋਰੇਟ ਅਤੇ ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਡਾ. ਪ੍ਰਭਜੀਤ ਕੌਰ ਢਿੱਲੋਂ ਸਹਾਇਕ ਪ੍ਰੋਫ਼ੈਸਰ ਪੋਸਟ ਗ੍ਰੈਜੂਏਟ ਭੌਤਿਕ ਵਿਗਿਆਨ ਵਿਭਾਗ ਨੂੰ ਨੰਧਾ ਇੰਜੀਨੀਅਰਿੰਗ ਕਾਲਜ ਦੁਆਰਾ ਕਰਵਾਏ ਨੈਕਸਟ ਜਨਰੇਸ਼ਨ ਸਸਟੇਨੇਬਲ ਮਟੀਰੀਅਲਜ਼ ਫ਼ਾਰ ਇਮਰਜਿੰਗ ਟੈਕਨਾਲੋਜੀਜ 'ਤੇ ਰਾਸ਼ਟਰੀ ਕਾਨਫ਼ਰੰਸ ਵਿਚ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਪੁਰਸਕਾਰ 'ਬੀ.ਐਡ.ਓ. ਨੈਨੋਪਾਰਟੀਕਲਜ਼: ਗ੍ਰੀਨ ਸਿੰਥੇਸਿਸ, ਫੋਟੋਸਟਿ੍ਕਸ਼ਨ ਇਫੈਕਟ ਅਤੇ ਡੀ.ਐਪ.ਟੀ. ਸਟੱਡੀ' ਵਿਸ਼ੇ 'ਤੇ ਸ਼ਾਨਦਾਰ ਖੋਜ ਪੇਸ਼ਕਾਰੀ ਦੇ ਸਨਮਾਨ ਵਿਚ ਪ੍ਰਦਾਨ ਕੀਤਾ ਗਿਆ | ਖੋਜ ਕਾਰਜ ਵਿਚ ਡਾ. ਅਨੀਤਾ ਰਾਣੀ ਮੁਖੀ ਭੌਤਿਕ ਵਿਗਿਆਨ, ਲਕਸ਼ ਬੀ.ਐੱਸ.ਸੀ. 9 (ਨਾਨ-ਮੈਡੀਕਲ) ਵਿਦਿਆਰਥੀ, ਰਾਜਵੀਰ ਕੌਰ ਸਹਾਇਕ ਪ੍ਰੋਫ਼ੈਸਰ ਭੌਤਿਕ ਵਿਗਿਆਨ, ਡਾ. ਕਿਰਨਦੀਸ਼ ਕੌਰ ਸਹਾਇਕ ਪ੍ਰੋਫ਼ੈਸਰ ਰਸਾਇਣ ਵਿਗਿਆਨ, ਗਗਨਜੋਤ ਕੌਰ ਸਹਾਇਕ ਪ੍ਰੋਫੈਸਰ ਭੌਤਿਕ ਵਿਗਿਆਨ , ਡਾ. ਰੁਚਿਤਾ ਆਰ. ਪਟੇਲ ਸਹਾਇਕ ਪ੍ਰੋਫੈਸਰ ਭੌਤਿਕ ਵਿਗਿਆਨ, ਨਵਜੀਵਨ ਸਾਇੰਸ ਕਾਲਜ ਦਾਹੋਦ (ਗੁਜਰਾਤ) ਵਲੋਂ ਸਹਿਯੋਗ ਦਿੱਤਾ ਗਿਆ | ਇਸ ਮੌਕੇ ਕਾਲਜ ਦੀ ਸਥਾਨਕੀ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਅਤੇ ਕਾਲਜ ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਨੇ ਡਾ. ਪ੍ਰਭਜੀਤ ਕੌਰ ਢਿੱਲੋਂ ਤੇ ਪੂਰੀ ਖੋਜ ਟੀਮ ਨੂੰ ਉਨ੍ਹਾਂ ਦੇ ਅਕਾਦਮਿਕ ਅਤੇ ਖੋਜ ਕਾਰਜਾਂ ਵਿਚ ਨਿਰੰਤਰ ਸਫ਼ਲਤਾ ਲਈ ਵਧਾਈ ਦਿੱਤੀ | ਆਸਟਰੇਲੀਆ ਦੀ ਆਪਣੀ ਫੇਰੀ ਦੌਰਾਨ ਡਾ. ਢਿੱਲੋਂ ਨੇ ਪਾਇਆ ਕਿ ਛਬੀ.ਐੱਫ਼.ਓ. ਨੈਨੋਪਾਰਟਿਕਲ ਇਕ ਸੰਭਾਵੀ ਸਮੱਗਰੀ ਸੀ, ਜਿਸ ਵਿਚ ਵਿਸ਼ਾਲ ਉਪਯੋਗ ਸਨ ਅਤੇ ਇਸ ਦਾ ਵਿਆਪਕ ਅਧਿਐਨ ਕੀਤਾ ਜਾਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਕਾਲਜ ਬਾਦਲ ਵਿਖੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਟੀਚਿੰਗ ਪ੍ਰੈਕਟਿਸ ਲਈ ਵਿਦਿਆਰਥੀ ਅਧਿਆਪਕ ਦਾ ਸਨਮਾਨ
Ad Position 24