ਜੈਤੋ, 23 ਮਈ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ ਨਹਿਰਾਂ, ਰਜਬਹਿਆਂ ਅਤੇ ਸੇਮ ਨਾਲਿਆਂ ਦੇ ਘੋਨੇ ਪੁਲ ਜੋ ਕਿ ਅਕਸਰ ਹੀ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ | ਲੋਕਾਂ ਨੇ ਦੱਸਿਆ ਕਿ ਨਹਿਰਾਂ ਅਤੇ ਕੱਸੀਆਂ 'ਤੇ ਪੁਰਾਣੇ ਤੇ ਸਮਾਂ ਲੰਘਾ ਚੁੱਕੇ ਇਨਾਂ ਘੋਨੇ ਪੁਲਾਂ ਦੀ ਬਣਤਰ ਹੀ ਸਹੀ ਨਹੀਂ ਹੈ ਜਾਂ ਇਹ ਪੁਲ ਸਮੇਂ ਦੇ ਮੁਤਾਬਿਕ ਭੀੜੇ ਹੋ ਚੁੱਕੇ ਹਨ ਪਰ ਇਨਾਂ ਪੁਲਾਂ ਦੀ ਸਰਕਾਰ ਵਲੋਂ ਕੋਈ ਸਾਰ ਨਾ ਲਈ ਜਾਣ ਕਾਰਨ ਜਿਥੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਥੇ ਹੀ ਉਕਤ ਪੁਲਾਂ ਰਾਹੀਂ ਆਪਣੀ ਮੰਜਿਲ ਵੱਲ ਜਾਣ ਵਾਲੇ ਵਾਹਨ ਚਾਲਕ ਵੀ ਸਰਕਾਰ ਦੀਆਂ ਨੀਤੀਆਂ ਨੂੰ ਕੋਸਦੇ ਰਹਿੰਦੇ ਹਨ ਕਿ ਸਰਕਾਰ ਵਾਹਨਾਂ ਤੋਂ ਕਰੋੜਾਂ ਰੁਪਏ ਟੈਕਸ ਵਸੂਲਦੀਆਂ ਹਨ ਪਰ ਟੁੱਟੀਆਂ ਸੜਕਾਂ ਤੇ ਇਨਾਂ ਖਸਤਾ ਪੁਲਾਂ ਦੇ ਕਾਰਨ ਵਾਹਨਾਂ ਦਾ ਭਾਰੀ ਨੁਕਸਾਨ ਹੁੰਦਾ ਰਹਿੰਦਾ ਹੈ | ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਟੁੱਟੀਆਂ ਸੜਕਾਂ ਅਤੇ ਘੋਨੇ ਪੁਲਾਂ ਦੀ ਤੁਰੰਤ ਮੁਰੰਮਤ ਕਰਵਾਏ ਅਤੇ ਜਿਥੇ ਪੁਲ ਚੌੜੇ ਕਰਨ ਦੀ ਜ਼ਰੂਰਤ ਹੈ ਉਨਾਂ ਪੁਲਾਂ ਨੂੰ ਸਹੀ ਬਣਤਰ ਵਿਚ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ |