05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰ: 13 ਤੋਂ ਕਾਂਗਰਸੀ ਉਮੀਦਵਾਰ ਵਰਦੀਪ ਕੌਰ ਸੰਧੂ ਨੇ ਘਰ-ਘਰ ਵੋਟਾਂ ਮੰਗੀਆਂ <br/>

Ad Position 21
No active advertisement
ਅਜੀਤ ਡੈਸਕ 24-05-2026
ਫ਼ਰੀਦਕੋਟ, 23 ਮਈ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਦੇ ਵਾਰਡ ਨੰਬਰ : 13 ਤੋਂ ਕਾਂਗਰਸ ਦੇ ਉਮੀਦਵਾਰ ਵਰਦੀਪ ਕੌਰ ਸੰਧੂ ਪਤਨੀ ਸੁਖਮੰਦਰ ਸਿੰਘ (ਪੱਪੂ ਭਾਊ) ਸਾਬਕਾ ਐਮ.ਸੀ. ਨੇ ਵਾਰਡ ਦੇ ਘਰ ਘਰ ਜਾ ਕੇ ਆਪਣੇ ਹੱਕ 'ਚ ਵੋਟਾਂ ਮੰਗੀਆਂ | ਅੱਜ ਵਾਰਡ ਦੇ ਕੀਰਤ ਨਗਰ ਵਾਸੀਆਂ ਦਾ ਇਕੱਠ ਕਾਂਗਰਸੀ ਉਮੀਦਵਾਰ ਵਰਦੀਪ ਕੌਰ ਦੇ ਹੱਕ 'ਚ ਹੋਇਆ | ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਸਮੂਹ ਵਾਰਡ ਵਾਸੀਆਂ ਨੂੰ ਵਰਦੀਪ ਕੌਰ ਸੰਧੂ ਨੂੰ ਜਿਤਾਉਣ ਦੀ ਬੇਨਤੀ ਕੀਤੀ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਇਸ ਵਾਰਡ ਵਿਚ ਵਿਕਾਸ ਦੇ ਅਨੇਕਾਂ ਕਾਰਜ ਕਰਵਾਏ ਗਏ ਸਨ | ਜਿਹੜੇ ਕਾਰਜ ਬਾਕੀ ਰਹਿ ਗਏ ਹਨ, ਉਹ ਸਰਕਾਰ ਬਨਣ ਤੋਂ ਤੁਰੰਤ ਬਾਅਦ ਕਰਵਾ ਦਿੱਤੇ ਜਾਣਗੇ | ਵਰਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਲਗਾਤਾਰ ਦੋ ਵਾਰ ਇਸ ਵਾਰਡ ਤੋਂ ਜਿੱਤ ਚੁੱਕੇ ਹਨ ਤੇ ਉਹ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ ਰਹੇ ਹਨ | ਸੁਖਮੰਦਰ ਸਿੰਘ ਪੱਪੂ ਭਾਊ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਇਸ ਵਾਰ ਜਿੱਤ ਦੀ ਹੈਟਿ੍ਕ ਲਗਾਉਣਗੇ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰ: 7 ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਸੰਧੂ ਨੇ ਚੋਣ ਮੁਹਿੰਮ ਭਖਾਈ <br/> ਅਗਲੀ ਖ਼ਬਰ ਵਿਧਾਇਕ ਦੀ ਪਤਨੀ ਮਨਪ੍ਰੀਤ ਕੌਰ ਵਲੋਂ ਘਰ-ਘਰ ਚੋਣ ਪ੍ਰਚਾਰ
Ad Position 24
No active advertisement