ਨਿਹਾਲ ਸਿੰਘ ਵਾਲਾ, 24 ਮਈ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਬਿੱਕਰ ਸਿੰਘ ਮਾਛੀਕੇ ਦੀ ਅਗਵਾਈ ਹੇਠ ਸੱਘੜ ਸਿੰਘ ਯਾਦਗਾਰੀ ਹਾਲ 'ਚ ਨਿਹਾਲ ਸਿੰਘ ਵਾਲਾ ਵਿਖੇ ਹੋਈ | ਇਸ ਮੀਟਿੰਗ ਦੌਰਾਨ ਸ਼ਾਮਲ ਪੈਨਸ਼ਨਰਾਂ ਵਲੋਂ ਆਪਣੇ ਵਿੱਛੜ ਚੁੱਕੇ ਸਾਥੀਆਂ ਮੁੱਖ ਅਧਿਆਪਕ ਜਗਰੂਪ ਸਿੰਘ ਮਾਣੰੂਕੇ ਦੀ ਮਾਤਾ ਦਲਜੀਤ ਕੌਰ ਦੀ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੇ ਮਿੰਟ ਲਈ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ, ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਬਲਾਕ ਪ੍ਰਧਾਨ ਬਿੱਕਰ ਸਿੰਘ ਮਾਛੀਕੇ, ਗੁਰਮੇਲ ਸਿੰਘ ਖੋਟੇ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ ਅਤੇ ਗੁਰਮੇਲ ਸਿੰਘ ਬੌਡੇ ਨੇ ਜਥੇਬੰਦੀ ਵਲੋਂ ਪਿਛਲੇ ਮਹੀਨੇ ਜਥੇਬੰਦੀ ਵਲੋਂ ਕੀਤੇ ਗਏ ਸੰਘਰਸ਼ ਅਤੇ ਸਰਕਾਰੀ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ 'ਚ ਨਿੰਦਿਆਂ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਚਿਹਰਾ ਬੇਨਕਾਬ ਹੋ ਚੁੱਕਿਆ ਹੈ ਜਦੋਂ ਕਿ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਡੀ.ਏ. ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ 17 ਮਈ ਜਲੰਧਰ ਵਿਖੇ ਵਿਸ਼ੇਸ਼ ਕਨਵੈੱਨਸ਼ਨ ਕੀਤੀ ਜਾ ਰਹੀ ਹੈ ਜਿਸ 'ਚ ਜਥੇਬੰਦੀ ਦੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਗੁਰਦੇਵ ਸਿੰਘ ਕਿਰਤੀ, ਬਲਾਕ ਸਕੱਤਰ ਰੂਪ ਸਿੰਘ ਦੀਨਾਂ, ਵਿੱਤ ਸਕੱਤਰ ਓਮਾਂਕਾਂਤ ਸ਼ਾਸਤਰੀ, ਪ੍ਰਤਾਪ ਸਿੰਘ, ਮੋਹਨ ਸਿੰਘ, ਬਲਵੀਰ ਸਿੰਘ ਮਾਛੀਕੇ, ਮੁਕੰਦ ਸਿੰਘ ਦੀਨਾਂ, ਸੁਦਾਗਰ ਸਿੰਘ, ਦੇਵਿੰਦਰ ਸਿੰਘ ਹਿੰਮਤਪੁਰਾ, ਹਰਨੇਕ ਸਿੰਘ, ਕੂੜਾ ਸਿੰਘ ਰਾਮਾ, ਤੋਤਾ ਸਿੰਘ, ਪਿ੍ੰਸੀਪਲ ਕਰਤਾਰ ਸਿੰਘ, ਤਨਜੀਤ ਸਿੰਘ, ਮੇਜਰ ਸਿੰਘ, ਕੌਸ਼ਿਕ ਕੁਮਾਰ, ਹਰਦਰਸ਼ਨ ਸਿੰਘ, ਪਾਲ ਸਿੰਘ, ਯਸ਼ਪਾਲ ਰਾਏ, ਰੂਪ ਸਿੰਘ ਮਧੇਕੇ, ਰਣਦੀਪ ਸਿੰਘ, ਜਸਵੰਤ ਸਿੰਘ, ਸੁਰਜੀਤ ਸਿੰਘ, ਬੇਅੰਤ ਸਿੰਘ, ਪਰਮਿੰਦਰ ਸਿੰਘ, ਬੇਅੰਤ ਸਿੰਘ, ਉਜਾਗਰ ਸਿੰਘ ਮੀਨੀਆਂ, ਜਾਗੀਰ ਸਿੰਘ ਬਿਲਾਸਪੁਰ, ਗੁਰਮੇਲ ਸਿੰਘ ਰਣਸੀਂਹ ਕਲਾਂ, ਮੁਖਤਿਆਰ ਸਿੰਘ, ਮਲਕੀਤ ਸਿੰਘ, ਨਛੱਤਰ ਸਿੰਘ ਰੌਂਤਾ, ਮਲਾਗਰ ਸਿੰਘ ਆਦਿ ਹਾਜ਼ਰ ਸਨ |