17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਾਸਟਰ ਰਣਜੀਤ ਸਿੰਘ ਬੁੱਟਰ ਦੀ ਯਾਦ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ

Ad Position 21
No active advertisement
ਅਜੀਤ ਡੈਸਕ 25-05-2026
ਕਿਸ਼ਨਪੁਰਾ ਕਲਾਂ, 24 ਮਈ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਸਿੱਖਿਆ ਦੇ ਖੇਤਰ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਵਰਗੀ ਮਾਸਟਰ ਰਣਜੀਤ ਸਿੰਘ ਬੁੱਟਰ ਯਾਦਗਾਰ ਸੁਸਾਇਟੀ ਵਲੋਂ ਸੈਸ਼ਨ 2025-26 ਵਿਚ ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਵਜ਼ੀਫੇ ਦੇ ਕੇ ਸਨਮਾਨਿਤ ਕੀਤਾ ਗਿਆ¢ ਇਹ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਕੋਕਰੀ ਬੁੱਟਰਾਂ ਦੇ ਵਿਹੜੇ ਵਿਚ ਕਰਵਾਇਆ ਗਿਆ ਜਿਸ ਵਿਚ ਗਰਾਮ ਪੰਚਾਇਤ ਤੋਂ ਇਲਾਵਾ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ, ਮਾਪਿਆਂ ਤੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ¢ ਸਮਾਗਮ ਦੌਰਾਨ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਵਰਗਵਾਸੀ ਮਾਸਟਰ ਰਣਜੀਤ ਸਿੰਘ ਬੁੱਟਰ ਨੇ ਆਪਣੀ ਜ਼ਿੰਦਗੀ ਦÏਰਾਨ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ¢ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਵਿਚ ਸਿੱਖਿਆ ਪ੍ਰਤੀ ਰੂਚੀ ਪੈਦਾ ਹੁੰਦੀ ਹੈ¢ ਸਕੂਲ ਮੁਖੀ ਸ਼ਿੰਗਾਰਾ ਸਿੰਘ ਨੇ ਬੁੱਟਰ ਪਰਿਵਾਰ ਅਤੇ ਸਵ: ਮਾਸਟਰ ਰਣਜੀਤ ਸਿੰਘ ਯਾਦਗਾਰ ਸੁਸਾਇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਯਾਦਗਾਰ ਸੁਸਾਇਟੀ ਦੇ ਮੈਂਬਰ ਜੋਗਿੰਦਰ ਸਿੰਘ, ਚੇਅਰਮੈਨ ਰੇਸ਼ਮ ਸਿੰਘ ਅÏਲਖ, ਜਨਰਲ ਸਕੱਤਰ ਅਤੇ ਸਾਬਕਾ ਖੇਤੀਬਾੜੀ ਅਫਸਰ ਕੁਲਦੀਪ ਸਿੰਘ ਬੁੱਟਰ, ਸਰਪੰਚ ਮਨਦੀਪ ਸਿੰਘ, ਪ੍ਰਕਾਸ਼ ਸਿੰਘ ਪੰਚ, ਨਾਜ਼ਰ ਸਿੰਘ, ਜ਼ੋਰਾ ਸਿੰਘ, ਗੁਰਦਿਆਲ ਸਿੰਘ ਬੁੱਟਰ, ਰਘਬੀਰ ਸਿੰਘ ਬੁੱਟਰ, ਰਿਟਾਇਰਡ ਅਧਿਆਪਕ ਹਰਜੀਤ ਕੌਰ, ਜਗਤਾਰ ਸਿੰਘ, ਬਾਜ਼ ਸਿੰਘ, ਲਖਵੀਰ ਸਿੰਘ, ਹਰਜਿੰਦਰ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ ਸਮੇਤ ਐਸ.ਐਮ.ਸੀ. ਕਮੇਟੀ ਅਤੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ¢ ਸਟੇਜ ਦਾ ਸੰਚਾਲਨ ਮਾਸਟਰ ਗੁਰਜੰਟ ਸਿੰਘ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਲਰਨਿੰਗ ਫ਼ੀਲਡ ਸਕੂਲ ਵਿਖੇ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਦੀ ਮਹੀਨਾਵਾਰ ਮੀਟਿੰਗ
Ad Position 24