ਫ਼ਰੀਦਕੋਟ, 26 ਮਈ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੇ ਵਾਰਡ ਨੰ: 17 'ਚ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਪੀ.ਏ 'ਤੇ ਇਹ ਦੋਸ਼ ਲੱਗੇ ਕਿ ਪੋਿਲੰਗ ਬੂਥ ਅੰਦਰ ਪੋਿਲੰਗ ਏਜੰਟਾਂ ਨੂੰ ਜਬਰਦਸਤੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ | ਜਦੋਂ ਇਸ ਦੀ ਜਾਣਕਾਰੀ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮਿਲੀ ਤਾਂ ਉਹ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਨਾਲ ਬੂਥ ਦੇ ਬਾਹਰ ਪਹੁੰਚ ਗਏ | ਜਿਥੇ ਦਾਖਲ ਹੋਣ ਸਮੇਂ ਪੁਲਿਸ ਨਾਲ ਕਾਫ਼ੀ ਧੱਕਾ ਮੁੱਕੀ ਕਰਨੀ ਪਈ | ਆਖਿਰ ਮੌਕੇ 'ਤੇ ਖੜ੍ਹੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਬਿਨਾਂ ਕਿਸੇ ਕੰਮ ਤੋਂ ਕੋਈ ਪੋਿਲੰਗ ਸਟੇਸ਼ਨ 'ਤੇ ਦਾਖਲ ਨਹੀਂ ਹੋ ਸਕਦਾ ਅਤੇ ਨਾ ਹੀ ਕਿਸੇ ਪੋਿਲੰਗ ਏਜੰਟ ਨੂੰ ਜਬਰਦਸਤੀ ਬਾਹਰ ਕੱਢੇ ਜਾਣ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ | ਕਾਂਗਰਸੀਆਂ ਅਨੁਸਾਰ ਜਦੋਂ ਕਿ ਮੌਜੂਦਾ ਵਿਧਾਇਕ ਦਾ ਪੀ.ਏ ਨਾਜਾਇਜ਼ ਬੂਥ 'ਤੇ ਦਾਖਲ ਹੋਇਆ ਅਤੇ ਬੂਥ ਅੰਦਰ ਪੋਿਲੰਗ ਏਜੰਟਾਂ 'ਤੇ ਦਬਾਅ ਬਣਾਉਣ ਲੱਗਿਆ | ਇਹ ਵੀ ਦੋਸ਼ ਲੱਗੇ ਕਿ ਸੱਤਾਧਾਰੀ ਪਾਰਟੀ ਆਖੀਰ ਤੱਕ ਫ਼ਰਜ਼ੀ ਵੋਟਾਂ ਪਾਉਣ ਦੀ ਤਾਕ 'ਚ ਰਹੀ |