08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕੋਟਕਪੂਰਾ 'ਚ ਨਗਰ ਕੌਂਸਲ ਕੋਟਕਪੂਰਾ ਦੀਆਂ ਵੋਟਾਂ ਪੈਣ ਦਾ ਕੰਮ ਸੁੱਖੀ ਸਾਂਦੀ ਨੇਪਰੇ ਚੜਿ੍ਹਆ

Ad Position 21
No active advertisement
ਅਜੀਤ ਡੈਸਕ 27-05-2026
ਕੋਟਕਪੂਰਾ, 26 ਮਈ (ਮੋਹਰ ਸਿੰਘ ਗਿੱੱਲ)-ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਅੱਜ ਪੁਰ ਅਮਨ ਸਮਾਪਤ ਹੋ ਗਈਆਂ | ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੈਣ ਦਾ ਸਿਰੇ ਚੜਨ ਕਾਰਨ ਪ੍ਰਸ਼ਾਸਨਿਕ ਅਧਿਕਾਰੀ, ਕਰਮਚਾਰੀ, ਸ਼ਹਿਰ ਨਿਵਾਸੀ ਬਾਗੋ-ਬਾਗ਼ ਨਜ਼ਰ ਆ ਰਹੇ ਹਨ | ਵੱਖ-ਵੱਖ ਥਾਈਾ ਅੱਜ ਸਵੇਰ ਤੋਂ ਹੀ ਵੋਟਰਾਂ 'ਚ ਵੋਟਾਂ ਪਾਉਣ ਦਾ ਉਤਸ਼ਾਹ ਵੇਖਿਆ ਗਿਆ | ਹਰ ਉਮਰ ਦੇ ਵੋਟਰ ਨੇ ਆਪਣੇ ਵੋਟ ਦੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਕੇ ਮਾਨਸਿਕ ਤਸੱਲੀ ਹਾਸਿਲ ਕੀਤੀ | ਔਰਤਾਂ, ਬਜ਼ੁਰਗ ਅਤੇ ਬਿਮਾਰਾਂ ਨੇ ਵੀ ਵੋਟਾਂ ਪਾਈਆਂ | ਕਈ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ | ਨਗਰ ਕੌਂਸਲ ਕੋਟਕਪੂਰਾ ਦੀਆਂ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਨ ਉਪਰੰਤ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਉਨ੍ਹਾਂ ਦੇ ਸਮਰਥਕਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਆਮ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਲੋਕਤੰਤਰ ਵਿਚ ਵਿਸ਼ਵਾਸ ਪ੍ਰਗਟਾਇਆ ਹੈ | ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਸ਼ਹਿਰ ਦੇ 29 ਵਾਰਡਾਂ ਵਿਚੋਂ 2 ਕੌਂਸਲਰਾਂ ਦੇ ਨਿਰਵਿਰੋਧ ਚੁਣੇ ਜਾਣ ਤੋਂ ਬਾਅਦ 27 ਵਾਰਡਾਂ ਵਿਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਅਤੇ ਆਜ਼ਾਦ ਸਣੇ ਕੁੱਲ 100 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਸਨ | ਸ਼ਹਿਰ ਦੇ ਵਾਰਡ ਨੰਬਰ 10 ਨੂੰ ਕਾਫ਼ੀ ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨਿਆ ਗਿਆ ਸੀ | ਇਸ ਦੇ ਬੂਥ ਨੰਬਰ 22 'ਤੇ ਕੁੱਲ 1169 ਵੋਟਾਂ ਵਿਚੋਂ 285 ਅਤੇ ਬੂਥ ਨੰਬਰ 23 ਦੀਆਂ ਕੁੱਲ 1190 ਵੋਟਾਂ 'ਚੋਂ 273 ਵੋਟਾਂ ਸਵੇਰੇ 11:20 ਤੱਕ ਪੋਲ ਹੋ ਗਈਆਂ ਸਨ | ਇਥੇ ਸ਼ਾਮ 4:15 ਤੱਕ 1500 ਵੋਟਾਂ ਪੋਲ ਹੋ ਚੁੱਕੀਆਂ ਸਨ | ਵਾਰਡ ਨੰਬਰ 7 ਦੇ ਬੂਥ ਨੰਬਰ 14 'ਤੇ ਕੁੱਲ 1109 ਵੋਟਾਂ 'ਚੋਂ 410 ਅਤੇ ਬੂਥ ਨੰਬਰ 15 ਦੀਆਂ ਕੁੱਲ 1196 'ਚੋਂ 406 ਵੋਟਾਂ ਦੁਪਹਿਰ 2 ਵਜੇ ਤੱਕ ਪੋਲ ਹੋਈਆਂ ਸਨ | ਇਵੇਂ ਹੀ ਵਾਰਡ ਨੰਬਰ 26 ਦੇ ਬੂਥ ਨੰਬਰ 57, 58 ਅਤੇ 59 'ਤੇ ਸ਼ਾਮ 4 ਵਜੇ ਤੱਕ 54.50 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ | ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਮਨਤਾਰ ਸਿੰਘ ਬਰਾੜ, ਕਾਂਗਰਸ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਭਾਰਤੀ ਜਨਤਾ ਪਾਰਟੀ ਦੇ ਆਗੂ ਭਾਈ ਰਾਹੁਲ ਸਿੰਘ ਸਿੱਧੂ ਨੇ ਵੋਟਿੰਗ ਕੇਂਦਰਾਂ ਦੇ ਬਾਹਰਵਾਰ ਬਣੇ ਪੋਲਿੰਗ ਬੂਥਾਂ 'ਤੇ ਪੁੱਜ ਕੇ ਆਪਣੇ ਸਮਰਥਕਾਂ ਦਾ ਹੌਂਸਲਾ ਵਧਾਇਆ |
Ad Position 22
No active advertisement
ਪਿਛਲੀ ਖ਼ਬਰ ਸੱਤਾ ਧਿਰ ਨੇ ਵਿਰੋਧੀ ਪਾਰਟੀਆਂ ਨਾਲ ਸ਼ਰੇਆਮ ਕੀਤੀ ਧੱਕੇਸ਼ਾਹੀ-ਰਵੀ ਗਰੇਵਾਲ ਅਗਲੀ ਖ਼ਬਰ ਚੋਣਾਂ ਦੌਰਾਨ ਅਸਲ੍ਹੇ ਸਮੇਤ ਇਕ ਕਾਬੂ
Ad Position 24