08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਬਨਾਵਟੀ ਅੰਗਾਂ ਤੇ ਕੰਨਾਂ ਦਾ ਜਾਂਚ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 27-05-2026
ਮਲੋਟ, 26 ਮਈ (ਪਾਟਿਲ)-ਸਮਾਜ ਸੇਵਾ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵਲੋਂ ਸਵ. ਸ੍ਰੀਮਤੀ ਪੂਨਮ ਝਾਂਬ ਪਤਨੀ ਸੁਸ਼ੀਲ ਝਾਂਬ ਪੁੱਤਰੀ ਸ੍ਰੀਮਤੀ ਨਿਰਮਲ ਛਾਬੜਾ ਅਤੇ ਸਵ. ਇੰਦਰਜੀਤ ਛਾਬੜਾ ਦੀ ਯਾਦ ਵਿਚ ਝਾਂਬ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ ਬਨਾਵਟੀ ਅੰਗਾਂ ਅਤੇ ਕੰਨਾਂ ਦੀਆਂ ਬਿਮਾਰੀਆਂ ਦੀ ਜਾਂਚ ਲਈ ਕੈਂਪ ਪੰਜਾਬ ਪੈਲੇਸ ਮਲੋਟ ਵਿਖੇ ਲਗਾਇਆ ਗਿਆ | ਇਸ ਮੌਕੇ ਪੋ੍ਰਜੈਕਟ ਇੰਚਾਰਜ ਮਨੋਜ ਅਸੀਜਾ ਤੇ ਰਾਜਿੰਦਰ ਪਪਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇਸ ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਸੁਸ਼ੀਲ ਝਾਂਬ, ਰੂਪਾਲੀ ਝਾਂਬ, ਸੁਰੇਸ਼ ਝਾਂਬ, ਵੀਰ ਅਰਜੁਨ ਛਾਬੜਾ, ਅਨੁਰਾਧਾ ਨਾਗਪਾਲ, ਅਨਿਲ ਨਾਗਪਾਲ, ਵਿੱਕੀ ਝਾਂਬ, ਸੁਨੀਤਾ ਝਾਂਬ, ਪਵਨ ਵਰਮਾ, ਅੰਸ਼ੂ ਵਰਮਾ, ਰਿਜ਼ਨਲ ਸਕੱਤਰ (ਸੰਸਕਾਰ) ਰਾਜ ਵਾਟਸ, ਸੈਕਟਰੀ ਰਾਜਿੰਦਰ ਨਾਗਪਾਲ ਤੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਬੱਬਰ ਵਲੋਂ ਜੋਤ ਪ੍ਰਜਵਲਿਤ ਕਰਕੇ ਕੀਤੀ ਗਈ | ਇਸ ਦੌਰਾਨ ਰਾਜ ਵਾਟਸ ਨੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਕੈਂਪ ਲਈ ਵਿਸ਼ੇਸ਼ ਸਹਿਯੋਗ ਦੇਣ 'ਤੇ ਝਾਂਬ ਪਰਿਵਾਰ ਦਾ ਧੰਨਵਾਦ ਕੀਤਾ | ਉਨ੍ਹਾਂ ਪੰਜਾਬ ਪੈਲੇਸ ਦੇ ਸੰਚਾਲਕ ਗੁਲਸ਼ਨ ਭਟੇਜਾ ਤੇ ਪਰਿਵਾਰ ਦਾ ਖ਼ਾਸ ਧੰਨਵਾਦ ਕੀਤਾ, ਜਿਨ੍ਹਾਂ ਦਾ ਸਮੇਂ-ਸਮੇਂ 'ਤੇ ਪ੍ਰੀਸ਼ਦ ਨੂੰ ਸਹਿਯੋਗ ਮਿਲਦਾ ਰਹਿੰਦਾ ਹੈ | ਮੁੱਖ ਮਹਿਮਾਨ ਸੁਸ਼ੀਲ ਝਾਂਬ ਨੇ ਪ੍ਰੀਸ਼ਦ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ | ਕੈਂਪ ਵਿਚ ਲੁਧਿਆਣਾ ਤੋਂ ਪਹੁੰਚੇ ਡਾ. ਪ੍ਰੀਆਰੰਜਨ ਅਤੇ ਕੰਨਾਂ ਦੇ ਰੋਗਾਂ ਦੇ ਮਾਹਿਰ ਡਾ. ਕੁਸ਼ਲਦੀਪ ਸਿੰਘ ਵਲੋਂ 92 ਵਿਅਕਤੀਆਂ ਦੀ ਜਾਂਚ ਕੀਤੀ ਗਈ | ਕੰਨਾਂ ਨਾਲ ਸੰਬੰਧਿਤ ਮਰੀਜ਼ਾਂ ਨੂੰ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ | ਜਾਂਚ ਉਪਰੰਤ ਬਨਾਵਟੀ ਅੰਗਾਂ ਲਈ 21 ਅਤੇ ਕੰਨਾਂ ਨਾਲ ਸੰਬੰਧਿਤ 40 ਮਰੀਜ਼ਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ 2 ਜੂਨ ਨੂੰ ਪੰਜਾਬ ਪੈਲੇਸ ਮਲੋਟ ਵਿਖੇ ਬਨਾਵਟੀ ਅੰਗ ਲਗਾਏ ਜਾਣਗੇ ਅਤੇ ਸੁਣਨ ਵਾਲੀਆਂ ਮਸ਼ੀਨਾਂ ਵੰਡੀਆਂ ਜਾਣਗੀਆਂ | ਸਟੇਜ ਦਾ ਸੰਚਾਲਨ ਵਿਨੋਦ ਗੋਇਲ ਨੇ ਕੀਤਾ | ਇਸ ਮੌਕੇ ਗੁਰੂ ਨਾਨਕ ਮਿਸ਼ਨ ਦੇ ਪੰਮਾ ਬਰਾੜ ਅਤੇ ਕੁਲਵਿੰਦਰ ਪੂਨੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਕੈਂਪ ਨੂੰ ਸਫ਼ਲ ਬਣਾਉਣ ਵਿਚ ਪ੍ਰਧਾਨ ਧਰਮਪਾਲ ਗੁੰਬਰ, ਖ਼ਜ਼ਾਨਚੀ ਸੋਹਣ ਲਾਲ ਗੁੰਬਰ, ਨਰੇਸ਼ ਗਰੋਵਰ, ਰਿੰਕੂ ਅਨੇਜਾ, ਸ਼ਗਨ ਲਾਲ ਗੋਇਲ, ਦਵਿੰਦਰ ਮੋਂਗਾ, ਪ੍ਰਮੋਦ ਝਾਂਬ, ਵੇਦ ਪ੍ਰਕਾਸ਼ ਬਾਂਸਲ, ਦਰਸ਼ਨ ਲਾਲ ਗੇਰਾ, ਮਾਸਟਰ ਰਮਨ ਪੁਰੀ, ਪਿ੍ੰਸੀਪਲ ਚੰਦਰ ਮੋਹਨ ਸੁਥਾਰ, ਵਿਵੇਕ ਗਰਗ, ਬਿੱਟੂ ਤਨੇਜਾ, ਹੰਸ ਰਾਜ ਰੇਗਰ, ਵਿਲਸਨ ਵਾਟਸ, ਸ੍ਰੀਮਤੀ ਮੋਨੀਆ ਮੋਂਗਾ, ਨਿਸ਼ਾ ਅਸੀਜਾ ਅਤੇ ਸੁਨੀਤਾ ਪਪਨੇਜਾ ਦਾ ਯੋਗਦਾਨ ਰਿਹਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਰਸਤੇ ਦੀ ਨਿਸ਼ਾਨਦੇਹੀ ਮਗਰੋਂ ਦੋ ਕਿਸਾਨ ਧਿਰਾਂ 'ਚ ਖੂਨੀ ਝੜਪ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਹੋਈ ਮੀਟਿੰਗ
Ad Position 24