ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਦੀਆਂ ਵੋਟਾਂ ਪੈਣ ਦੀ ਪ੍ਰੀਕ੍ਰਿਆ ਤੋਂ ਬਾਅਦ ਧੱਕੇ ਹਾਰੇ ਉਮੀਦਵਾਰਾਂ ਨੇ ਅੱਜ ਆਪਣੀਆਂ ਵੋਟਾਂ ਦੀ ਗਿਣਤੀਆਂ ਮਿਣਤੀਆਂ 'ਚ ਰੁਝੇ ਗਏ ਹਨ | ਉਨ੍ਹਾਂ ਦੇ ਵਾਰਡ 'ਚ ਕੁੱਲ ਕਿੰਨੀਆਂ ਵੋਟਾਂ ਪੋਲ ਹੋਈਆਂ ਹਨ, ਕਿੰਨੀਆਂ ਉਨ੍ਹਾਂ ਦੇ ਹਿੱਸੇ ਆ ਸਕਦੀਆਂ ਹਨ | ਇਸ ਤੋਂ ਇਲਾਵਾ ਖਰੀਦੀਆਂ ਹੋਈਆਂ ਵੋਟਾਂ ਦਾ ਵੀ ਅੱਧ ਪਚਦਾ ਹਿਸਾਬ ਲਗਾ ਕੇ ਆਪਣੇ ਪਰ ਤੋਲ ਰਹੇ ਹਨ | ਵੋਟਾਂ ਵਾਲੇ ਦਿਨ ਵੋਟ ਰੁਝਾਨ 'ਤੇ ਨਜ਼ਰ ਮਾਰ ਕੇ ਦੇਖਿਆ ਗਿਆ ਕਿ ਸ਼ਹਿਰ ਦੇ ਕਈ ਵਾਰਡਾਂ ਵਿਚ ਕਾਂਗਰਸ ਤੇ ਆਪ, ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ ਦੀ ਸਿੱਧੀ ਟੱਕਰ ਹੋਣ ਦੇ ਦਿ੍ਸ਼ ਨਜ਼ਰ ਆਏ ਪ੍ਰੰਤੂ ਇਹ ਗੱਲ ਵੀ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ ਹੈ ਕਿ ਭਾਜਪਾ ਇਸ ਵਾਰ ਕਾਂਗਰਸ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਹਾਰ ਵਿਚ ਵੀ ਇਕ ਫ਼ੈਕਟਰ ਹੋਵੇਗੀ | ਫ਼ਰੀਦਕੋਟ ਸ਼ਹਿਰ 'ਚ ਕੁੱਲ 53.88 ਫ਼ੀਸਦੀ ਪੋਿਲੰਗ ਹੋਈ, ਘੱਟ ਪੋਿਲੰਗ ਦਾ ਮੁੱਖ ਕਾਰਨ ਗਰਮੀ ਵੀ ਕਿਹਾ ਜਾ ਸਕਦਾ ਹੈ | ਬੇਸ਼ੱਕ ਵਿਕਾਊ ਵੋਟਰਾਂ ਨੇ ਚੋਣ ਲੜ ਰਹੀਆਂ ਸਾਰੀਆਂ ਹੀ ਧਿਰਾਂ ਤੋਂ ਪੈਸਿਆਂ ਦੀ ਵਸੂਲੀ ਕੀਤੀ ਪ੍ਰੰਤੂ ਵੋਟਾਂ ਪਾਉਣ ਦਾ ਰੁਝਾਨ ਉਨ੍ਹਾਂ ਦੀ ਮਨਮਰਜ਼ੀ ਦਾ ਦਿਖਿਆ | ਨਿੱਕੇ ਮੋਟੇ ਝਗੜਿਆਂ ਦੇ ਬਾਵਜੂਦ ਵੋਟਾਂ ਪੈਣ ਦਾ ਸਾਰਾ ਕੰਮ ਸ਼ਹਿਰ ਅੰਦਰ ਪੁਰਅਮਨ ਨਾਲ ਸਿਰੇ ਚੜਿ੍ਹਆ | ਇਨ੍ਹਾਂ ਚੋਣਾਂ ਵਿਚ 71 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ | ਜਿਸ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ, ਬਸਪਾ ਤੇ ਆਜ਼ਾਦ ਉਮੀਦਵਾਰ ਸ਼ਾਮਿਲ ਹਨ | ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 29 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਹੋਵੇਗਾ |