04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਰਬੱਤ ਦਾ ਭਲਾ ਟਰੱਸਟ ਅਤੇ ਰੂਰਲ ਐਨ.ਜੀ.ਓ. ਮੋਗਾ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ

Ad Position 21
No active advertisement
ਅਜੀਤ ਡੈਸਕ 28-05-2026
ਮੋਗਾ, 27 ਮਈ (ਜਸਪਾਲ ਸਿੰਘ ਬੱਬੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮੋਗਾ ਅਤੇ ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ (ਰਜਿ:) ਮੋਗਾ ਵਲੋਂ ਮੁੱਖ ਦਫ਼ਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਚੱਲ ਰਹੇ ਸਿਲਾਈ, ਕੰਪਿਊਟਰ ਅਤੇ ਬਿਊਟੀਸ਼ਨ ਕੋਰਸ ਦੇ ਬੈਚ ਸਮਾਪਤੀ ਤੇ ਪਾਸ ਹੋਏ ਵਿਦਿਆਰਥੀਆ ਨੂੰ ਸਰਟੀਫਿਕੇਟ ਵੰਡਣ ਦੀ ਰਸਮ ਸਮਾਜ ਸੇਵੀ ਸਾਬਕਾ ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ ਨੇ ਕੀਤੀ | ਇਸ ਮੌਕੇ ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ (ਰਜਿ:) ਮੋਗਾ ਜਰਨਲ ਸਕੱਤਰ ਭਵਨਦੀਪ ਸਿੰਘ ਪੁਰਬਾ ਨੇ ਮੁੱਖ ਮਹਿਮਾਨ ਅਰਵਿੰਦਰ ਸਿੰਘ ਕਾਨਪੁਰੀਆ ਨੂੰ ਚੱਲ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਟਾਫ਼ ਵਲੋਂ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ ਨੂੰ ਉੱਥੇ ਪਹੁੰਚਣ ਤੇ ਸਨਮਾਨਿਤ ਕੀਤਾ ਗਿਆ | ਬੱਚਿਆਂ ਵਿਚ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਇਸ ਮੌਕੇ ਸਮਾਜ ਸੇਵੀ ਚਮਕੌਰ ਸਿੰਘ ਸੰਘਾ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਡਾਕੂਮੈਂਟਰੀ ਫ਼ਿਲਮ 'ਸੇਵਾ ਤੋਂ ਵਿਕਾਸ' ਦੇ ਕਿਉ.ਆਰ. ਕੋਰਡ ਦੇ ਕਾਰਡ ਵਿਦਿਆਰਥੀਆਂ ਨੂੰ ਵੰਡੇ ਗਏ | ਇਸ ਮੌਕੇ ਭਵਨਦੀਪ ਸਿੰਘ ਪੁਰਬਾ, ਅਵਤਾਰ ਸਿੰਘ ਘੋਲੀਆ, ਨਰਜੀਤ ਕੌਰ ਬਰਾੜ, ਜਸਵੀਰ ਕੌਰ, ਸਿਲਾਈ ਟੀਚਰ ਸੁਖਵਿੰਦਰ ਕੌਰ, ਕੰਪਿਊਟਰ ਟੀਚਰ ਜਸਪ੍ਰੀਤ ਕੌਰ, ਬਿਊਟੀਸ਼ਨ ਟੀਚਰ ਨਿਸ਼ਠਾ ਸਮੇਤ ਸਿੱਖਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਸੁੱਖ ਗਿੱਲ ਮੋਗਾ ਨੂੰ ਮਿਲੀ ਜ਼ਮਾਨਤ 19 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਆਏ ਬਾਹ... ਅਗਲੀ ਖ਼ਬਰ ਡੀਜ਼ਲ-ਪੈਟਰੋਲ ਨੂੰ ਮਹਿੰਗਾ ਕਰ ਕੇ ਕੇਂਦਰ ਸਰਕਾਰ ਨੇ ਕੀਤਾ ਲੋਕਾਂ ਨਾਲ ਧੋਖਾ- ਪ੍ਰਧਾਨ ਹਰਨੇਕ ਸਿੰਘ ਲਾਦੀਆਂ
Ad Position 24