10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਾਂਗਰਸੀ ਆਗੂ ਤੁਲਸੀ ਰਾਮ ਬਾਂਸਲ ਨੇ ਨਗਰ ਕੌਂਸਲ ਚੋਣ 'ਚ ਦੂਸਰੀ ਵਾਰ ਦਰਜ ਕੀਤੀ ਸ਼ਾਨਦਾਰ ਜਿੱਤ <br/>

Ad Position 21
No active advertisement
ਅਜੀਤ ਡੈਸਕ 30-05-2026
ਜੈਤੋ, 29 ਮਈ (ਗੁਰਮੀਤਪਾਲ ਰੋੜੀਕਪੂਰਾ)-ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸੀ ਆਗੂ ਤੁਲਸੀ ਰਾਮ ਬਾਂਸਲ ਨੇ ਵਾਰਡ ਨੰਬਰ 12 ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰੀ ਵਾਰ ਜਿੱਤ ਦਰਜ ਕਰਦਿਆਂ ਆਪਣੇ ਵਿਰੋਧੀ ਉਮੀਦਵਾਰ ਨੂੰ 90 ਵੋਟਾਂ ਦੇ ਅੰਤਰ ਨਾਲ ਹਰਾਇਆ | ਜਿੱਤ ਤੋਂ ਬਾਅਦ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਰਕਰਾਂ ਵਲੋਂ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ | ਤੁਲਸੀ ਰਾਮ ਨੇ ਆਪਣੀ ਜਿੱਤ ਦਾ ਸਿਹਰਾ ਵਾਰਡ ਵਾਸੀਆਂ ਅਤੇ ਪਾਰਟੀ ਵਰਕਰਾਂ ਨੂੰ ਦਿੰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਇਮਾਨਦਾਰ ਸਿਆਸਤ 'ਤੇ ਮੋਹਰ ਲਗਾਈ ਹੈ | ਉਨ੍ਹਾਂ ਕਿਹਾ ਕਿ ਵਾਰਡ ਦੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਪਵਨ ਕੁਮਾਰ ਗੋਇਲ ਸਾਬਕਾ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਿੰਕਦਰ ਸਿੰਘ ਮਾੜਕ, ਸੀਨੀਅਰ ਆਗੂ ਮੇਹਰ ਸਿੰਘ ਬਰਾੜ ਕਰੀਰਵਾਲੀ, ਨੌਜਵਾਨ ਆਗੂ ਹਰਪਿੰਦਰ ਸਿੰਘ ਭੱਟੀ, ਵਿਕਾਸ਼ ਕੁਮਾਰ ਘੰਟੀ ਡੋਡ, ਰਾਮਜੀ ਬਾਂਸਲ, ਬਾਲ ਕਿਸ਼ਨ, ਪਵਨ ਕੁਮਾਰ, ਲੀਲ੍ਹਾ ਜਿੰਦਲ, ਨਰਿੰਦਰ ਬਾਂਸਲ, ਨਵਨੀਤ ਬਾਂਸਲ, ਨਹਿਰੂ ਬਰਾੜ, ਸਤਪਾਲ ਗਰਗ, ਲਾਡੀ ਗਰਗ, ਗੁਰਪਾਲ ਸਿੰਘ ਟੌਜੀ ਬਰਾੜ, ਅਮਰਜੀਤ ਸਿੰਘ ਖੱਚੜਾਂ ਤੋਂ ਵੱਡੀ ਗਿਣਤੀ 'ਚ ਇੱਕਤਰ ਵਰਕਰਾਂ 'ਤੇ ਸਮਰਥਕਾਂ ਵਲੋਂ ਖ਼ੁਸੀ ਸਾਂਝੀ ਕਰਦਿਆਂ ਬਾਂਸਲ ਪਰਿਵਾਰ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਦੇ ਪਤੀ-ਪਤਨੀ ਨੇ 6ਵੀਂ ਵਾਰ ਨਗਰ ਕੌਂਸਲ ਚੋਣਾਂ 'ਚ ਦਰਜ ਕੀਤੀ ਜਿੱਤ ਅਗਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ
Ad Position 24