02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕਿਰਤੀ ਕਿਸਾਨ ਯੂਨੀਅਨ ਬਲਾਕ ਸਾਦਿਕ ਦੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਬਣਾਈ

Ad Position 21
No active advertisement
ਅਜੀਤ ਡੈਸਕ 07-06-2026
ਸਾਦਿਕ, 6 ਜੂਨ (ਆਰ.ਐਸ.ਧੁੰਨਾ)-ਕਿਰਤੀ ਕਿਸਾਨ ਯੂਨੀਅਨ ਬਲਾਕ ਸਾਦਿਕ ਦਾ ਵਿਸ਼ੇਸ਼ ਇਜਲਾਸ ਗੁਰਦੁਆਰਾ ਬਾਉਲੀ ਸਾਹਿਬ ਸ਼ੇਰ ਸਿੰਘ ਵਾਲਾ ਵਿਖੇ ਕਰਵਾਇਆ ਗਿਆ | ਜਿਸ ਵਿਚ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਕਿੰਗਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਜਲਾਸ ਦੀ ਸ਼ੁਰੂਆਤ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਨੇ ਭਰਾਤਰੀ ਸੰਦੇਸ਼ ਨਾਲ ਕੀਤੀ | ਗੁਰਮੀਤ ਸਿੰਘ ਸੰਗਰਾਹੂਰ ਨੇ ਬਲਾਕ ਦਾ ਲੇਖਾ ਜੋਖਾ ਪੇਸ਼ ਕੀਤਾ ਅਤੇ ਵੱਖ ਵੱਖ ਇਕਾਈਆਂ ਦੇ ਵਿਚਾਰ ਸੁਣੇ ਗਏ | ਇਸ ਮੌਕੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਸਾਨੀ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ ਅਤੇ ਨਵੀਂ ਬਲਾਕ ਕਮੇਟੀ ਬਣਾਉਣ ਲਈ ਪੁਰਾਣੀ ਬਲਾਕ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਜਿਸ 'ਤੇ ਰਜਿੰਦਰ ਸਿੰਘ ਕਿੰਗਰਾ ਨੇ ਨਵੀਂ 10 ਮੈਂਬਰੀ ਕਮੇਟੀ ਬਣਾਉਣ ਲਈ ਆਗੂਆਂ ਦੇ ਨਾਂਅ ਪੇਸ਼ ਕੀਤੇ | ਇਸ ਮੌਕੇ ਸਰਬਸੰਮਤੀ ਨਾਲ ਦੁਬਾਰਾ ਫ਼ਿਰ ਗੁਰਮੀਤ ਸਿੰਘ ਸੰਗਰਾਹੂਰ ਨੂੰ ਬਲਾਕ ਪ੍ਰਧਾਨ, ਡਾ. ਭੁਪਿੰਦਰ ਸਿੰਘ ਕਿੰਗਰਾ ਪ੍ਰੈਸ ਸਕੱਤਰ, ਮੱਖਣ ਸਿੰਘ ਕਿੰਗਰਾ ਜਰਨਲ ਸਕੱਤਰ, ਬਲਵਿੰਦਰ ਸਿੰਘ ਡੋਡ ਖਜ਼ਾਨਚੀ, ਸਤਿੰਦਰ ਸਿੰਘ ਰਾਜਾ ਕਿਲੀ ਸਹਿ ਖਜ਼ਾਨਚੀ ਤੋਂ ਇਲਾਵਾ ਗੁਰਜੀਤ ਸਿੰਘ ਦੀਪ ਸਿੰਘ ਵਾਲਾ, ਬੋਹੜ ਸਿੰਘ ਬੀਹਲੇਵਾਲਾ, ਜੋਗਿੰਦਰ ਸਿੰਘ ਕਾਉਣੀ, ਤਰਲੋਚਨ ਸਿੰਘ ਕਿੰਗਰਾ ਨੂੰ ਮੈਂਬਰ ਚੁਣਿਆ ਗਿਆ | ਬਲਾਕ ਸਾਦਿਕ ਦੀ ਨਵੀਂ ਕਮੇਟੀ ਨੂੰ ਸਾਰੀਆਂ ਪਿੰਡ ਇਕਾਈਆਂ ਦੇ ਆਗੂਆਂ ਨੇ ਹੱਥ ਖੜੇ ਕਰਕੇ ਸਹਿਮਤੀ ਦਿੱਤੀ | ਅਖੀਰ 'ਚ ਬਲਾਕ ਪ੍ਰਧਾਨ ਗੁਰਮੀਤ ਸਿੰਘ ਸੰਗਰਾਹੂਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਨਵੀਆਂ ਕਮੇਟੀਆਂ ਬਣਾਉਣ ਦਾ ਸੰਕਲਪ ਲਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਪਟਿਆਲਾ ਵਿਖੇ ਸ਼ਾਂਤਮਈ ਰੋਸ ਧਰਨਾ ਦੇ ਰਹੇ ਬਿਜਲੀ ਮੁਲਾਜ਼ਮਾਂ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਿਆਂ ਕੀਤੀ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਪਿੰਡ ਕਾਉਣੀ ਦੀ ਇਕਾਈ ਦਾ ਗਠਨ ਅਗਲੀ ਖ਼ਬਰ ਸੰਤ ਮੋਹਨ ਦਾਸ ਯਾਦਗਾਰੀ ਸੰਸਥਾਵਾਂ ਦੇ ਸਮਰ ਕੈਂਪ 'ਚ ਵਿਦਿਆਰਥੀਆਂ ਦਾ ਭਾਰੀ ਉਤਸ਼ਾਹ
Ad Position 24
No active advertisement