02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਪਿੰਡ ਕਾਉਣੀ ਦੀ ਇਕਾਈ ਦਾ ਗਠਨ

Ad Position 21
No active advertisement
ਅਜੀਤ ਡੈਸਕ 07-06-2026
ਸਾਦਿਕ, 6 ਜੂਨ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਾਦਿਕ ਦੀ ਪਿੰਡ ਕਾਉਣੀ ਇਕਾਈ ਵਿਚ ਕੁਝ ਫ਼ੇਰ ਬਦਲ ਕਰਨ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਸਾਰੇ ਪਿੰਡ ਵਲੋਂ ਇਕੱਤਰਤਾ ਕੀਤੀ ਗਈ ਜਿਸ ਵਿਚ ਪਿੰਡ ਦੇ ਭਖਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਭਾਰਤ ਅਤੇ ਅਮਰੀਕਾ ਦੇ ਮੁਕਤ ਵਪਾਰ ਸਮਝੌਤੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਸ ਸਮਝੌਤੇ ਵਿਚ ਕੀ ਕੀ ਵਸਤੂਆਂ ਜਾਂ ਖਾਦ ਪਦਾਰਥ ਅਮਰੀਕਾ ਤੋਂ ਆਉਣਗੇ ਤੇ ਕਿਸਾਨਾਂ ਨੂੰ ਇਸ ਦਾ ਕੀ ਖਮਿਆਜਾ ਭੁਗਤਣਾ ਪਵੇਗਾ | ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਅਧੀਨ ਕਿਸਾਨੀ ਫਸਲਾਂ ਨਾਲ ਜੁੜੀਆਂ ਹੋਈਆਂ ਸੋਇਆਬੀਨ ਨਾਲ ਸੰਬੰਧਿਤ ਖਾਦ ਪਦਾਰਥ ਖਾਣ ਵਾਲੇ ਤੇਲ, ਪਸ਼ੂਆਂ ਦੀ ਖੁਰਾਕ ਅਤੇ ਸ਼ਰਾਬ ਆਦਿ ਸ਼ਾਮਿਲ ਹਨ ਅਤੇ ਸ਼ਰਾਬ ਬਣਾਉਣ ਲਈ ਵਰਤੀਆਂ ਜਾਂਦੀਆਂ ਕਣਕ, ਜੌਂ, ਅੰਗੂਰ, ਸੰਤਰਾ, ਕਿਨੂੰ ਭਾਵ ਕਿਸਾਨਾਂ ਦੁਆਰਾ ਹੀ ਉਗਾਈਆਂ ਗਈਆਂ ਬਾਗਬਾਨੀ ਨਾਲ ਸੰਬੰਧਿਤ ਫ਼ਸਲਾਂ ਹਨ | ਉਨ੍ਹਾਂ ਨੇ ਡੇਅਰੀ ਫਾਰਮਿੰਗ ਅਤੇ ਮੱਛੀ ਪਾਲਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਝੌਤੇ ਦਾ ਇਨ੍ਹਾਂ 'ਤੇ ਵੀ ਸਿੱਧਾ ਅਸਰ ਪਵੇਗਾ | ਇਸ ਸਮੇਂ ਕਾਉਣੀ ਦੀ ਪਿੰਡ ਇਕਾਈ ਵਿਚ ਵਾਧਾ ਕਰਦਿਆਂ ਪਿੰਡ ਵਿਚ ਇਕ ਨਵੀਂ ਇਕਾਈ ਬਣਾ ਕੇ ਮੈਂਬਰਾਂ ਵਿਚ ਵਾਧਾ ਕੀਤਾ ਗਿਆ | ਜਿਸ ਵਿਚ ਗੁਰਪ੍ਰੀਤ ਸਿੰਘ ਨੂੰ ਇਕਾਈ ਪ੍ਰਧਾਨ, ਮੇਜਰ ਸਿੰਘ ਸਰਪ੍ਰਸਤ, ਰਜਿੰਦਰ ਸਿੰਘ ਖਜਾਨਚੀ ਅਤੇ ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ ਦੋਵਾਂ ਨੂੰ ਜਨਰਲ ਸਕੱਤਰ ਚੁਣਿਆ ਗਿਆ ਤੋਂ ਇਲਾਵਾ ਮਲਕੀਤ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ, ਨਛੱਤਰ ਸਿੰਘ, ਕੇਵਲ ਸਿੰਘ, ਦਲ ਸਿੰਘ, ਸਤਨਾਮ ਸਿੰਘ, ਪਰਵਿੰਦਰ ਸਿੰਘ, ਰਾਜੂ ਸਿੰਘ, ਬੂਟਾ ਸਿੰਘ ਧਾਲੀਵਾਲ ਨੂੰ ਇਕਾਈ ਵਿਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਨਾਇਬ ਸਿੰਘ ਸ਼ੇਰ ਸਿੰਘ ਵਾਲਾ, ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਲਵਪ੍ਰੀਤ ਸਿੰਘ ਚੱਕ ਸਾਹੂ, ਗੁੱਜਰ ਸਿੰਘ ਕਾਉਣੀ, ਰਾਜਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ 'ਚ ਮਨਾਇਆ ਵਿਸ਼ਵ ਵਾਤਾਵਰਨ ਦਿਵਸ <br/> ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਸਾਦਿਕ ਦੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਬਣਾਈ
Ad Position 24
No active advertisement