15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

9.50 ਗ੍ਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਦੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 19-06-2026

ਕੋਟਕਪੂਰਾ, 18 ਜੂਨ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨੇੜੇ ਸ਼ਿਵ ਧਾਮ ਸ੍ਰੀ ਮੁਕਤਸਰ ਸਾਹਿਬ ਰੋਡ ਕੋਟਕਪੂਰਾ ਕੋਲ ਪੁੱਜੇ ਤਾਂ ਸ਼ਿਵਧਾਮ ਤੋਂ ਥੋੜ੍ਹਾ ਅੱਗੇ ਖੇਤਾਂ ਵੱਲ ਨੂੰ ਜਾਂਦੀ ਕੱਚੀ ਪਹੀ ਉਪਰ ਮੇਨ ਰੋਡ ਤੋਂ 10 ਕਰਮਾਂ ਪਿੱਛੇ ਕੰਧ ਨਾਲ ਦੋ ਨੌਜਵਾਨ ਬੈਠੇ ਦਿਖਾਈ ਦਿੱਤੇ। ਇਕ ਨੌਜਵਾਨ ਦੇ ਹੱਥ ਵਿਚ ਲਿਫ਼ਾਫ਼ੀ ਫੜੀ ਹੋਈ ਸੀ ਅਤੇ ਦੁਸਰਾ ਲਿਫ਼ਾਫ਼ੀ ਨੂੰ ਸੁੰਘ ਕੇ ਵੇਖ ਰਿਹਾ ਸੀ। ਉਨ੍ਹਾਂ ਪੁਲਿਸ ਪਾਰਟੀ ਨੂੰ ਦੇਖ ਇੱਕਦਮ ਘਬਰਾ ਕੇ ਲਿਫ਼ਾਫ਼ੀ ਹੇਠਾਂ ਸੁੱਟ ਦਿੱਤੀ ਅਤੇ ਆਪ ਖੇਤਾਂ ਵੱਲ ਨੂੰ ਖਿਸਕਣ ਲੱਗੇ ਤਾਂ ਉਕਤ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਨਾਮ ਪਤਾ ਪੁੱਛਿਆ ਗਿਆ। ਲਿਫ਼ਾਫ਼ੀ ਵਿਚੋਂ 9.50 ਗਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ‘ਚ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਰਾਜ ਕੁਮਾਰ ਅਤੇ ਸਤਪਾਲ ਸਿੰਘ ਦੋਵੇਂ ਵਾਸੀ ਕੋਟਕਪੂਰਾ ਨੂੰ ਗਿ੍ਰਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਪਦਮਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਦੇ ਸਨਮਾਨ ’ਚ ਪੁਰਾਣੇ ਦੋਸਤ ਵਲੋਂ ਰਾਤ ਦਾ ਖਾਣਾ ਅਗਲੀ ਖ਼ਬਰ ਠੰਡੇ ਮਿੱਠ ਜਲ ਦੀ ਛਬੀਲ ਲਗਾਈ
Ad Position 24