14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਸਦਰ ਵੀ ਪਹੁੰਚੇ

ਫ਼ਰੀਦਕੋਟ, 14 ਅਗਸਤ (ਸਰਬਜੀਤ ਸਿੰਘ)-ਇੱਥੋਂ ਦੇ ਇਕ ਵਿਅਕਤੀ ਵਲੋਂ ਬਣਾਏ ਜਾ ਰਹੇ ਮੈਰਿਜ਼ ਪੈਲੇਸ ਲਈ ਦਿੱਲੀ ਦੀ ਇਕ ਕੰਪਨੀ ਨਾਲ ਠੇਕਾ ਕੀਤਾ ਗਿਆ ਸੀ, ਪ੍ਰੰਤੂ ਕੰਪਨੀ ਵਲੋਂ ਕਥਿਤ ਤੌਰ ’ਤੇ ਕਰੀਬ ਸਵਾ ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਪੀੜ੍ਹਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ ਤੇ ਕੰਪਨੀ ਦੇ ਦੋ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Ad Position 21
No active advertisement
ਸੂਬਾ ਸਿੰਘ ਬਾਦਲ ਵਰਕਰਾਂ ਦੀ ਹਾਜ਼ਰੀ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਨਿਖੇਧੀ ਕਰਦੇ ਹੋਏ। ਤਸਵੀਰ : ਗੁਰਮੀਤਪਾਲ ਰੋੜੀਕਪੂਰਾ 15-08-2026
ਫ਼ਰੀਦਕੋਟ, 14 ਅਗਸਤ (ਸਰਬਜੀਤ ਸਿੰਘ)-ਇੱਥੋਂ ਦੇ ਇਕ ਵਿਅਕਤੀ ਵਲੋਂ ਬਣਾਏ ਜਾ ਰਹੇ ਮੈਰਿਜ਼ ਪੈਲੇਸ ਲਈ ਦਿੱਲੀ ਦੀ ਇਕ ਕੰਪਨੀ ਨਾਲ ਠੇਕਾ ਕੀਤਾ ਗਿਆ ਸੀ, ਪ੍ਰੰਤੂ ਕੰਪਨੀ ਵਲੋਂ ਕਥਿਤ ਤੌਰ ’ਤੇ ਕਰੀਬ ਸਵਾ ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਪੀੜ੍ਹਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ ਤੇ ਕੰਪਨੀ ਦੇ ਦੋ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਪ੍ਰੀਤਮ ਸਿੰਘ, ਸਾਬਕਾ ਸਰਪੰਚ, ਮਚਾਕੀ ਮੱਲ ਸਿੰਘ ਵਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਕਿ ਉਸ ਨੇ ਕੋਟਕਪੂਰਾ ਅਤੇ ਫ਼ਰੀਦਕੋਟ ਦੇ ਵਿਚਕਾਰ ਹਾਈਵੇਅ ਉੱਪਰ ਡ੍ਰੀਮਲੈਂਡ ਰਿਜ਼ੋਰਟ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਮੁਹੰਮਦ ਸੋਹੇਲ ਸੈਫੀ ਡਾਇਰੈਕਟਰ ਸਾਈਨ ਆਰਟ ਇੰਡੀਆ ਪ੍ਰਾਈਵੇਟ ਲਿਮਟਿਡ ਦਿੱਲੀ ਤੇ ਮੁਹੰਮਦ ਆਬੀਦ ਉਰਫ ਪੱਪੂ ਵਾਸੀ ਐਫ 84, ਮੁਸਲਿਮ ਕਾਲੋਨੀ ਪਿੰਡ ਛੱਤਰਪੁਰ ਜ਼ਿਲ੍ਹਾ ਸਾਊਥ ਦਿੱਲੀ ਨੇ ਉਸ ਨਾਲ ਰਾਬਤਾ ਕੀਤਾ ਅਤੇ ਮੈਰਿਜ਼ ਪੈਲੇਸ ਦਾ ਹਾਲ ਬਣਾਉਣ ਲਈ ਕੁਟੇਸ਼ਨ ਦਿੱਤੀ ਅਤੇ ਕੰਮ ਮੁਕੰਮਲ ਕਰਨ ਦੀ ਮਿਆਦ 70 ਦਿਨ ਰੱਖੀ ਸੀ। ਉਸ ਵਲੋਂ ਆਪਣੇ ਬੈਂਕ ਖਾਤੇ ਰਾਹੀ ਮੁਹੰਮਦ ਸੋਹੇਲ ਸੈਫ਼ੀ ਦੇ ਬੈਂਕ ਖਾਤਾ ਵਿਚ ਵੱਖ-ਵੱਖ ਤਰੀਕਾਂ ਨੂੰ ਕੁੱਲ 1,13,00,000/- ਰੁਪਏ ਟਰਾਂਸਫਰ ਕੀਤੇ ਗਏ ਅਤੇ ਉਨ੍ਹਾਂ ਵਲੋਂ ਕੰਮ ਸ਼ੁਰੂ ਕੀਤਾ ਗਿਆ। ਕੁਝ ਕੰਮ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਵਲੋਂ ਮਾੜਾ ਮਟੀਰੀਅਲ ਲਗਾਉਣਾ ਸ਼ੁਰੂ ਕਰ ਦਿੱਤਾ, ਤਾਂ ਉਸ ਵਲੋ ਵਿਰੋਧ ਕੀਤਾ ਗਿਆ ਤਾਂ ਉਹ ਆਨੇ-ਬਹਾਨੇ ਕਰਨ ਲੱਗੇ ਅਤੇ ਮਟੀਰੀਅਲ ਲਿਆਉਣ ਵਿਚ ਦੇਰੀ ਕਰਨ ਲੱਗੇ। ਉਸ ਵਲੋਂ ਆਪਣੇ ਪੈਲੇਸ ਨੂੰ ਤਿਆਰ ਕਰਨ ਦੀ ਮਿਆਦ ਨੂੰ ਨੇੜੇ ਆਉਂਦੀ ਦੇਖ, ਖੁਦ ਆਪਣੇ ਪੈਸਿਆਂ ਦਾ ਮਟੀਰੀਅਲ ਅਲੱਗ ਤੋਂ ਲਿਆਂਦਾ ਅਤੇ ਲੇਬਰ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਕੰਮ ਕਰਵਾਇਆ ਤਾਂ ਜੋ ਡ੍ਰੀਮਲੈਂਡ ਰਿਜ਼ੋਰਟ ਦੀ ਓਪਨਿੰਗ ਨਿਰਧਾਰਿਤ ਤਾਰੀਕ ਤੱਕ ਹੋ ਸਕੇ। ਉਸ ਵਲੋਂ ਉਕਤ ਕੰਪਨੀ ਵਾਲਿਆਂ ਨਾਲ ਕਈ ਵਾਰੀ ਰਾਬਤਾ ਕੀਤਾ ਗਿਆ, ਜੋ ਪਹਿਲਾਂ ਤਾਂ ਕਹਿੰਦੇ ਰਹੇ ਕਿ ਅਸੀ ਆਪਣੇ ਕੀਤੇ ਵਾਅਦੇ ਮੁਤਾਬਿਕ ਪੈਲੇਸ ਦਾ ਕੰਮ ਮੁਕੰਮਲ ਕਰਕੇ ਦੇਣਗੇ, ਪਰ ਵਾਰ-ਵਾਰ ਕਹਿਣ ’ਤੇ ਵੀ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਅਤੇ ਉਲਟਾ ਉਸ ਨੂੰ ਕਥਿਤ ਤੌਰ ’ਤੇ ਧਮਕੀਆਂ ਦੇਣ ਲੱਗੇ ਕਿ ਤੇ ਕਿਹਾ ਕਿ ਉਨ੍ਹਾਂ ਨੇ ਤਾਂ ਠੱਗੀ ਮਾਰਨੀ ਸੀ, ਮਾਰ ਲਈ ਹੈ ਅਤੇ ਕਿਹਾ ਕਿ ਤੇਰੇ ਤੋਂ ਜੋ ਹੁੰਦਾ ਹੈ, ਤੂੰ ਕਰ ਲੈ। ਪੀੜ੍ਹਤ ਵਿਅਕਤੀ ਵਲੋਂ ਦੋਸ਼ ਲਾਇਆ ਗਿਆ ਕਿ ਉਕਤ ਕਥਿਤ ਦਿੱਲੀ ਕੰਪਨੀ ਦੇ ਕਥਿਤ ਦੋਸ਼ੀਆਂ ਵਲੋਂ ਉਸ ਨਾਲ ਕੁੱਲ 1,13,00,000/- ਰੁਪਏ ਦੀ ਠੱਗੀ ਮਾਰੀ ਹੈ। ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਪੀੜ੍ਹਤ ਵਿਅਕਤੀ ਦੀ ਦਰਖਾਸਤ ਦੇ ਆਧਾਰ ’ਤੇ ਕੀਤੀ ਗਈ ਮੁੱਢਲੀ ਪੜਤਾਲ ਤੋਂ ਬਾਅਦ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਧੋਖਾਧੜੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਕਥਿਤ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਕੇ ਇਥੇ ਲਿਆਂਦਾ ਜਾਵੇਗੀ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕੋਠੇ ਹਵਾਨਾ ਨਿਵਾਸੀ ਬਲਵੀਰ ਸਿੰਘ ਧਾਲੀਵਾਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਡੀ.ਏ.ਵੀ. ਸਕੂਲ ਵਿਖੇ ਆਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆ
Ad Position 24