ਮਿਮਿਟ ਕਾਲਜ ਵਿਖੇ ਇੰਡਕਸ਼ਨ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਕਾਮਯਾਬ ਹੋਣ ਦੇ ਦਿੱਤੇ ਗੁਰ
ਮਲੋਟ, 14 ਅਗਸਤ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਿਮਿਟ ਮਲੋਟ ਵਿਖੇ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ ਨੇ ਦੱਸਿਆ ਕਿ ਇਸ ਇੰਡਕਸ਼ਨ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣ ਲਈ ਬਠਿੰਡਾ ਰੇਡੀਓ ਸਟੇਸ਼ਨ ਦੇ ਸਾਬਕਾ ਡਾਇਰੈਕਟਰ ਰਾਜੀਵ ਅਰੋੜਾ ਜੋ ਕਿ ਹੁਣ ਬਤੌਰ ਡਾਇਰੈਕਟਰ ਮੀਡੀਆ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਵਲੋਂ ਮਿਮਿਟ ਮਲੋਟ ਵਿਖੇ ਵਿਦਿਆਰਥੀਆਂ ਨੂੰ ਅੱਜ ਦੇ ਯੁੱਗ ਵਿਚ ਕਿਸ ਤਕਨੀਕ, ਇਮਾਨਦਾਰੀ ਤੇ ਲਗਨ ਨਾਲ ਅੱਗੇ ਵਧਣ ਵਾਲੇ ਤਰੀਕਿਆਂ ਬਾਰੇ ਸਮਝਾਇਆ ਗਿਆ।
ਮ
ਮਿਮਿਟ ਮਲੋਟ ਵਿਖੇ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਤਸਵੀਰ: ਪਾਟਿਲ
15-08-2026
ਮਲੋਟ, 14 ਅਗਸਤ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਿਮਿਟ ਮਲੋਟ ਵਿਖੇ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ ਨੇ ਦੱਸਿਆ ਕਿ ਇਸ ਇੰਡਕਸ਼ਨ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣ ਲਈ ਬਠਿੰਡਾ ਰੇਡੀਓ ਸਟੇਸ਼ਨ ਦੇ ਸਾਬਕਾ ਡਾਇਰੈਕਟਰ ਰਾਜੀਵ ਅਰੋੜਾ ਜੋ ਕਿ ਹੁਣ ਬਤੌਰ ਡਾਇਰੈਕਟਰ ਮੀਡੀਆ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਵਲੋਂ ਮਿਮਿਟ ਮਲੋਟ ਵਿਖੇ ਵਿਦਿਆਰਥੀਆਂ ਨੂੰ ਅੱਜ ਦੇ ਯੁੱਗ ਵਿਚ ਕਿਸ ਤਕਨੀਕ, ਇਮਾਨਦਾਰੀ ਤੇ ਲਗਨ ਨਾਲ ਅੱਗੇ ਵਧਣ ਵਾਲੇ ਤਰੀਕਿਆਂ ਬਾਰੇ ਸਮਝਾਇਆ ਗਿਆ। ਇਸੇ ਤਰ੍ਹਾਂ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਯੋਗਾ ਤੇ ਮੈਡੀਟੇਸ਼ਨ ਵਿਸ਼ੇ ਨਾਲ ਸੰਬੰਧਿਤ ਯੋਗਾ ਕੋਚ ਆਰਤੀ ਸ਼ਰਮਾ ਐੱਨ.ਆਈ.ਐੱਸ. ਜੋ ਕਿ ਬਤੌਰ ਯੋਗਾ ਕੋਚ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਯੋਗਾ ਦੀਆਂ ਵੱਖ-ਵੱਖ ਕਿਰਿਆ ਨੀਤੀਆਂ ਬਾਰੇ ਜਾਣੂ ਕਰਵਾਇਆ। ਡਾ. ਮੋਹਿਤ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵਿਦਿਆਰਥੀਆਂ ਦੀ ਸਿਹਤ ਤੇ ਆਧੁਨਿਕ ਯੁੱਗ ਵਿਚ ਮਨੁੱਖੀ ਖਾਣ-ਪੀਣ ਨਾਲ ਸੰਬੰਧਿਤ ਲੈਕਚਰ ਵੀ ਇਸ ਇੰਡਕਸ਼ਨ ਪ੍ਰੋਗਰਾਮ ਦੌਰਾਨ ਕਰਵਾਏ ਜਾਣਗੇ ਅਤੇ ਇਨ੍ਹਾਂ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦਾ ਇਕ ਰੋਜ਼ਾ ਟੂਰ ਵੀ ਕਰਵਾਇਆ ਜਾਵੇਗਾ। ਮਿਮਿਟ ਮਲੋਟ ਵਿਖੇ ਪਹੁੰਚਣ ’ਤੇ ਸੰਸਥਾ ਵਲੋਂ ਰਾਜੀਵ ਅਰੋੜਾ ਅਤੇ ਆਰਤੀ ਸ਼ਰਮਾ ਦਾ ਸਨਮਾਨ ਕੀਤਾ ਗਿਆ।