15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

5 ਜੁਲਾਈ ਨੂੰ ਲੱਗਣ ਵਾਲੇ 17ਵੇਂ ਖ਼ੂਨਦਾਨ ਕੈਂਪ ਸੰਬੰਧੀ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 19-06-2026


ਕੋਟਕਪੂਰਾ, 18 ਜੂਨ (ਮੋਹਰ ਸਿੰਘ ਗਿੱਲ)-ਪੀ.ਬੀ.ਜੀ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਆਪਣੀ 17ਵੀਂ ਵਰੇ੍ਹਗੰਢ ਦੀ ਮੌਕੇ ਚੇਅਰਮੈਨ ਬਲਜੀਤ ਸਿੰਘ ਖੀਵਾ, ਪ੍ਰਧਾਨ ਰਜੀਵ ਮਲਿਕ ਅਤੇ ਪ੍ਰੋਜੈਕਟ ਇੰਚਾਰਜ ਰਵੀ ਅਰੋੜਾ ਦੀ ਅਗਵਾਈ ਹੇਠ 5 ਜੁਲਾਈ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਸਥਾਨਕ ਫ਼ਰੀਦਕੋਟ ਰੋਡ ‘ਤੇ ਸਥਿਤ ਸੰਗਮ ਪੈਲੇਸ ਵਿਖੇ ਮਿਸ਼ਨ 1313 ਤਹਿਤ ਲਗਾਏ ਜਾ ਰਹੇ ਵਿਸ਼ਾਲ ਖ਼ੂਨਦਾਨ ਕੈਂਪ ਦਾ ਪੋਸਟਰ ਸਥਾਨਕ ਦਸ਼ਮੇਸ਼ ਮਾਰਕੀਟ ਵਿਖੇ ਸਥਿਤ ਬਾਬਾ ਡੇਅਰੀ ਐਂਡ ਸਵੀਟਸ ਵਿਖੇ ਜਾਰੀ ਕੀਤਾ ਗਿਆ। ਉਕਤ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਮਿਸ਼ਨ 1313 ਤਹਿਤ ਕੈਂਪ ਲਗਾਇਆ ਗਿਆ ਸੀ ਅਤੇ ਇਸ ਦੌਰਾਨ 1731 ਯੂਨਿਟ ਇਕੱਤਰ ਕੀਤੇ ਗਏ ਸਨ ਪ੍ਰੰਤੂ ਸਮੂਹ ਇਲਾਕਾ ਨਿਵਾਸੀਆਂ ਵਲੋਂ ਮਿਲ ਰਹੇ ਵੱਡੇ ਸਹਿਯੋਗ ਨੂੰ ਵੇਖਦੇ ਹੋਏ ਇਸ ਵਾਰ ਇਹ ਟੀਚਾ ਦੋ ਹਜ਼ਾਰ ਯੂਨਿਟ ਤੋਂ ਵੱਧ ਦਾ ਰੱਖਿਆ ਗਿਆ ਹੈ। ਦਸ਼ਮੇਸ਼ ਮਾਰਕੀਟ ਦੇ ਪ੍ਰਧਾਨ ਡਾ. ਰਣਜੀਤ ਸਿੰਘ, ਸਾਬਕਾ ਪ੍ਰਧਾਨ ਸ਼ਰਨਬੀਰ ਸਿੰਘ ਬੇਦੀ, ਨਰਿੰਦਰ ਬੈੜ੍ਹ, ਸਤੀਸ਼ ਸ਼ਰਮਾ, ਸੋਨੀ ਕਾਮਰਾ, ਰਵੀ ਬਹਿਲ, ਰੋਸ਼ਨ ਚਾਵਲਾ, ਰਵੀ ਭੂਸ਼ਨ ਭੱਲਾ, ਚਿਮਨ ਲਾਲ ਗਰੋਵਰ, ਪਿ੍ਰੰਸ ਸੇਤੀਆ, ਰਿੱਕੀ ਵਿਨੋਚਾ ਅਤੇ ਰੇਸ਼ਮ ਧਿੰਗੜਾ ਨੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਸਮੂਹ ਮੈਂਬਰਾਂ ਨੂੰ ਕੈਂਪ ਦੌਰਾਨ ਵੱਧ ਤੋਂ ਵੱਧ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ। ਇਸ ਦੌਰਾਨ ਪ੍ਰਧਾਨ ਡਾ. ਰਣਜੀਤ ਸਿੰਘ ਨੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਸਥਾ ਵਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਇਲਾਕੇ ਅੰਦਰ ਵੱਡੀ ਗਿਣਤੀ ਵਿਚ ਲੋਕ ਖ਼ੂਨਦਾਨ ਲਹਿਰ ਨਾਲ ਜੁੜ ਗਏ ਹਨ। ਦਸ਼ਮੇਸ਼ ਮਾਰਕੀਟ ਦੇ ਸਮੂਹ ਮੈਂਬਰਾਂ ਵਲੋਂ ਵੱਖ-ਵੱਖ ਕਾਰੋਬਾਰੀ ਅਦਾਰਿਆਂ ‘ਤੇ ਖ਼ੂਨਦਾਨ ਕੈਂਪ ਨਾਲ ਸਬੰਧਿਤ ਪੋਸਟਰ ਵੀ ਲਗਾਏ ਗਏ। ਇਸ ਮੌਕੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਗੁਰਪ੍ਰੀਤ ਗੋਪੀ, ਮਾਹੀ ਵਰਮਾ ਅਤੇ ਮੰਜੂ ਬਾਲਾ ਵੀ ਹਾਜ਼ਰ ਸਨ।

 

Ad Position 22
No active advertisement
ਪਿਛਲੀ ਖ਼ਬਰ ਚਹਿਲ ਵਿਖੇ ਲੱਗਾ ਗੁਰਮਤਿ ਸਮਰ ਕੈਂਪ, ਜਥੇਦਾਰ ਮੰਡ ਨੇ ਕੀਤਾ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਪਦਮਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਦੇ ਸਨਮਾਨ ’ਚ ਪੁਰਾਣੇ ਦੋਸਤ ਵਲੋਂ ਰਾਤ ਦਾ ਖਾਣਾ
Ad Position 24