ਸ੍ਰੀ ਮੁਕਤਸਰ ਸਾਹਿਬ, 18 ਜੂਨ (ਹਰਮਹਿੰਦਰ ਪਾਲ)-ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨੰਦਿਤਾ ਮਿਤਰਾ ਸਮੇਤ ਡਿਪਟੀ ਸੀ.ਈ.�. ਨਵਨੀਤ ਕੌਰ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ ਤੋਂ ਪੁੱਜੇ ਬੀ.ਐੱਲ.�ਓਜ਼. ਯੂਨੀਅਨ ਦੇ ਆਗੂਆਂ ਨਾਲ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਸਮੇਤ ਹੋਰ ਜ਼ਮੀਨੀ ਪੱਧਰ ਦੀਆਂ ਅਸਲ ਹਕੀਕਤਾਂ ਸੰਬੰਧੀ ਮੀਟਿੰਗ ਕੀਤੀ। ਬੀ.ਐੱਲ.�. ਵਲੋਂ ਪੰਜਾਬ ਦੇ ਪ੍ਰਮੁੱਖ ਆਗੂ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆ ਕਿ ਪੰਜਾਬ ਦੇ ਲਗਪਗ 24,500 ਬੀ.ਐੱਲ.�ਓਜ਼. ਵਲੋਂ ਪੂਰੀ ਮਿਹਨਤ ਨਾਲ 85 ਫ਼ੀਸਦੀ ਪ੍ਰੀ-ਮੈਪਿੰਗ ਦਾ ਕੰਮ ਮੁਕੰਮਲ ਕਰਨ ‘ਤੇ ਸੀ.ਈ.�. ਵਲੋਂ ਹੌਂਸਲਾ ਅਫ਼ਜਾਈ ਕਰਦੇ ਹੋਏ ਧੰਨਵਾਦ ਕੀਤਾ ਗਿਆ। ਇਸ ਸਮੇਂ ਯੂਨੀਅਨ ਵਲੋਂ ਸਪੈਸ਼ਲ ਮਾਣਭੱਤਾ, ਪਿਤਰੀ ਵਿਭਾਗ ਤੋਂ ਸੰਪੂਰਨ ਫਾਰਗੀ, ਐੱਸ.ਆਈ.ਆਰ. ਕਾਰਜ ਨੂੰ ਅਸਾਨ ਤੇ ਦਬਾਅ ਮੁਕਤ ਬਣਾਉਣ, ਬੀ.ਐੱਲ.�. ਨੂੰ ਮੋਬਾਇਲ ਤੇ ਹੋਰ ਲੋੜੀਂਦੇ ਉਪਕਰਨ ਦੇਣ, ਇਵਜੀ ਛੁੱਟੀ ਪੂਰੀ ਤਰ੍ਹਾਂ ਲਾਗੂ ਕਰਨ, ਛੁੱਟੀਆਂ ਦਾ ਮੋਬਾਇਲ ਭੱਤਾ, ਛੁੱਟੀਆਂ ਦੌਰਾਨ ਕੀਤੇ ਕੰਮ ਪ੍ਰਤੀ ਕਮਾਈ ਛੁੱਟੀ, ਟਰਾਂਸਫ਼ਰ ‘ਤੇ ਰੋਕ ਹਟਾਉਣ ਆਦਿ ਹੋਰ ਮੰਗਾਂ ਸੰਬੰਧਿਤ ਅਫ਼ਸਰ ਨਾਲ ਸਾਂਝੀਆਂ ਕੀਤੀਆਂ ਗਈਆਂ। ਹਾਜ਼ਰ ਬੀ.ਐੱਲ.�ਜ਼. ਆਗੂਆਂ ਵਲੋਂ ਆਪਣੇ ਜ਼ਿਲ੍ਹੇ ਦੇ ਸਮੂਹ ਸਾਥੀਆਂ ਨਾਲ ਇਸ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਕੇ ਜ਼ਮੀਨੀ ਪੱਧਰ ‘ਤੇ 25 ਜੂਨ ਤੋਂ ਸ਼ੁਰੂ ਐੱਸ.ਆਈ.ਆਰ. ਕੰੰਮ ਸੰਬੰਧੀ ਫੀਡਬੈਕ ਪ੍ਰਾਪਤ ਕਰਕੇ ਸੂਬਾ ਕਮੇਟੀ ਰਾਹੀਂ ਮੁੱਖ ਦਫ਼ਤਰ ਨੂੰ ਸੁਝਾਅ ਪ੍ਰਦਾਨ ਕਰਨਗੇ ਤਾਂ ਜੋ ਬਹੁਤ ਹੀ ਜ਼ਿੰਮੇਵਾਰੀ ਵਾਲੇ ਇਸ ਕਾਰਜ ਨੂੰ ਆਪਸੀ ਤਾਲਮੇਲ ਤੇ ਸਹਿਯੋਗ ਨਾਲ ਅਸਾਨ ਤੇ ਤਣਾਅ ਮੁਕਤ ਮਾਹੌਲ ‘ਚ ਮੁਕੰਮਲ ਕੀਤਾ ਜਾ ਸਕੇ। ਆਉਣ ਵਾਲੇ ਦਿਨਾਂ ਦੌਰਾਨ ਯੂਨੀਅਨ ਵਲੋਂ ਚੱਲ ਰਹੇ ਕਾਰਜ ਸਮੇਂ ਮੁੱਖ ਦਫ਼ਤਰ ਚੰਡੀਗੜ੍ਹ ਨਾਲ ਤਾਲਮੇਲ ਸਮੇਤ ਲਗਾਤਾਰ ਮੀਟਿੰਗ ਦਾ ਸਿਲਸਿਲਾ ਜਾਰੀ ਰਹੇਗਾ। ਬੀ.ਐੱਲ.�. ਯੂਨੀਅਨ ਵਲੋਂ ਆਪਣੀਆਂ ਮੰਗਾਂ ਦਾ ਲਿਖ਼ਤੀ ਪੱਤਰ ਪ੍ਰਦਾਨ ਕਰਦੇ ਹੋਏ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਸਮੇਂ ਨਵਦੀਪ ਸਿੰਘ ਸੁੱਖੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਲੁਧਿਆਣਾ, ਬਲਜੀਤ ਸਿੰਘ ਅੰਮ੍ਰਿਤਸਰ ਸਾਹਿਬ, ਕਿਰਪਾਲ ਸਿੰਘ ਫ਼ਿਰੋਜ਼ਪੁਰ, ਸਰਬਜੀਤ ਸਿੰਘ ਗੁਰਦਾਸਪੁਰ, ਹਰਜਿੰਦਰ ਸਿੰਘ ਫ਼ਾਜ਼ਿਲਕਾ, ਚਰਨਜੀਤ ਸਿੰਘ ਪਾਲ, ਰਿੰਕੂ ਕੁਮਾਰ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ.।