ਬਾਜਾਖਾਨਾ, 26 ਜੂਨ (ਜਗਦੀਪ ਸਿੰਘ ਗਿੱਲ)-ਬਾਜਾਖਾਨਾ ਪੁਲਿਸ ਸਾਂਝ ਕੇਂਦਰ ਦੇ ਹੌਲਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਪਿੰਡ ਡੋਡ ਦੇ ਲਵਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਲੋਂ ਆਪਣਾ ਮੋਬਾਇਲ ਪਿੰਡ ਡੋਡ ਵਿਖੇ ਗੁੰਮ ਹੋਣ ਸਬੰਧੀ ਅਰਜ਼ੀ ਦਿੱਤੀ ਗਈ ਸੀ। ਜਿਸ ਤੇ ਕਾਰਵਾਈ ਕਰਦੇ ਹੋਇਆ ਹੌਲਦਾਰ ਹਰਪਾਲ ਸਿੰਘ ਸਾਂਝ ਕੇਂਦਰ ਬਾਜਾਖਾਨਾ ਵਲੋਂ ਲਗਾਤਾਰ ਕੋਸ਼ਿਸ਼ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਗੁੰਮ ਹੋਇਆ ਮੋਬਾਈਲ ਲੱਭ ਕੇ ਮਾਲਕ ਨੂੰ ਸੌਂਪ ਦਿੱਤਾ ਗਿਆ ਹੈ। ਮੋਬਾਈਲ ਮਾਲਕ ਲਵਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਡੋਡ ਨੇ ਹਰਪਾਲ ਸਿੰਘ ਹੌਲਦਾਰ ਸਾਂਝ ਕੇਂਦਰ ਬਾਜਾਖਾਨਾ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।