ਮਲੋਟ, 28 ਜੂਨ (ਪਾਟਿਲ)-ਰਾਸ਼ਟਰੀ ਪਲਸ ਪੋਲੀਓ ਇਮੂਨਾਈਜੇਸ਼ਨ ਰਾਊਂਡ ਤਹਿਤ ਸਿਵਲ ਹਸਪਤਾਲ ਮਲੋਟ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜਿੰਦਰ ਕੁਮਾਰ ਵਲੋਂ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤੀ ਗਈ। ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਇਸ ਰਾਊਂਡ ’ਚ ਨਵ-ਜਨਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਦੀਆਂ 2 ਬੂੰਦਾਂ ਤੋਂ ਵਾਂਝਾ ਨਹੀ ਰਹਿਣਾ ਚਾਹੀਦਾ। ਇਸ ਮੌਕੇ ਜਸਬੀਰ ਕੌਰ ਏ.ਐਨ.ਐਮ ਨੇ ਦੱਸਿਆ ਕਿ ਇਸ ਰਾਊਂਡ ’ਚ ਸ਼ਹਿਰ ਦੀ ਸਾਰੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ ਤੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਦੀ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਡਾ. ਵਿਕਾਸ ਬਾਂਸਲ, ਸੁਖਨਪਾਲ ਸਿੰਘ, ਫਸਿਲਟੀ ਮੈਨੇਜਰ ਨੀਤਿਕਾ, ਏ ਐਨ ਐਮ ਜਗਦੀਪ ਕੌਰ, ਸਮੂਹ ਆਸ਼ਾ ਵਰਕਰ, ਨਰਸਿੰਗ ਕਾਲਜ ਦੇ ਵਿਦਿਆਰਥੀ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।