08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸੇਵਾ ਮੁਕਤ ਹੋਏ 6 ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 01-07-2026
ਸ੍ਰੀ ਮੁਕਤਸਰ ਸਾਹਿਬ, 30 ਜੂਨ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿਭਾਗ ਵਲੋਂ ਅੱਜ ਸੇਵਾ ਮੁਕਤ ਹੋ ਰਹੇ ਪੁਲਿਸ ਮੁਲਾਜ਼ਮਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਨੇ ਸੇਵਾ ਮੁਕਤ ਹੋ ਰਹੇ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਖ਼ੁਸ਼ਹਾਲ ਜੀਵਨ ਲਈ ਸ਼ੁੱਭਕਾਮਨਾਵਾਂ ਪ੍ਰਗਟਾਈਆਂ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 6 ਪੁਲਿਸ ਮੁਲਾਜ਼ਮ ਆਪਣੀ ਸਰਵਿਸ ਪੂਰੇ ਕਰਦੇ ਹੋਏ ਸੇਵਾ ਮੁਕਤ ਹੋ ਰਹੇ ਹਨ, ਜਿਨ੍ਹਾਂ ਵਿਚ ਏ.ਐੱਸ.ਆਈ. ਧਰਮਪਾਲ ਸਿੰਘ, ਏ.ਐੱਸ.ਆਈ. ਸੁਖਦੇਵ ਸਿੰਘ, ਏ.ਐੱਸ.ਆਈ. ਬੂਟਾ ਸਿੰਘ, ਏ.ਐੱਸ.ਆਈ. ਗੁਰਮੀਤ ਸਿੰਘ, ਏ.ਐੱਸ.ਆਈ. ਜਗਤਾਰ ਸਿੰਘ, ਏ.ਐੱਸ.ਆਈ. ਜਸਵਿੰਦਰ ਸਿੰਘ ਸ਼ਾਮਿਲ ਹਨ। ਵਿਦਾਇਗੀ ਸਮਾਰੋਹ ਕਾਨਫ਼ਰੰਸ ਹਾਲ ਐੱਸ.ਐੱਸ.ਪੀ. ਦਫ਼ਤਰ ਵਿਚ ਹੋਇਆ, ਜਿੱਥੇ ਸ੍ਰੀਮਤੀ ਹਰਕਮਲ ਕੌਰ ਐੱਸ.ਪੀ. (ਐੱਚ), ਜੋਰਾ ਸਿੰਘ ਡੀ.ਐੱਸ.ਪੀ. (ਐੱਚ) ਅਤੇ ਦਫ਼ਤਰੀ ਸਟਾਫ਼ ਵੀ ਮੌਜੂਦ ਸਨ। ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਇਹ ਸਮਾਂ ਸਾਡੇ ਪੁਲਿਸ ਪਰਿਵਾਰ ਲਈ ਬਹੁਤ ਹੀ ਖ਼ਾਸ ਤੇ ਗੌਰਵਪੂਰਨ ਹੈ, ਜਦੋਂ ਅਸੀਂ ਆਪਣੇ ਉਨ੍ਹਾਂ ਮੁਲਾਜ਼ਮਾਂ ਨੂੰ ਸਨਮਾਨਿਤ ਕਰ ਰਹੇ ਹਾਂ, ਜਿਨ੍ਹਾਂ ਨੇ ਤਨਦੇਹੀ ਨਾਲ ਡਿਊਟੀ ਕੀਤੀ ਹੈ। ਇਸ ਮੌਕੇ ਉਨ੍ਹਾਂ ਸੇਵਾ ਮੁਕਤ ਹੋ ਰਹੇ ਮੁਲਾਜ਼ਮਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦਾ ਮਹਿਕਮੇ ਵਿਚ ਸੇਵਾ ਲਈ ਧੰਨਵਾਦ ਕੀਤਾ। ਸਟੇਜ ਸੈਕਟਰੀ ਵਜੋਂ ਏ.ਐੱਸ.ਆਈ. ਗੁਰਦੇਵ ਸਿੰਘ ਨੇ ਡਿਊਟੀ ਨਿਭਾਈ। ਏ.ਐੱਸ.ਆਈ. ਨਾਇਬ ਸਿੰਘ ਨੇ ਗੀਤ ਗਾ ਪੇਸ਼ ਕੀਤੇ। ਇਸ ਮੌਕੇ ਏ.ਐੱਸ.ਆਈ. ਨੇਮਪਾਲ ਹੈੱਡ ਕਲਰਕ, ਹਰਜਿੰਦਰ ਸਿੰਘ ਐੱਮ.ਟੀ.ਓ., ਐੱਚ.ਸੀ. ਗੁਰਸੇਵਕ ਸਿੰਘ ਅਤੇ ਦਫ਼ਤਰੀ ਸਟਾਫ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਮੁੱਖ ਮੰਤਰੀ ਦੇ ਨਾਂਅ ਯਾਦ ਪੱਤਰ ਦਿੱਤਾ
Ad Position 24