ਦੋਦਾ, 2 ਜੁਲਾਈ (ਰਵੀਪਾਲ)-ਪ੍ਰਧਾਨ ਮੰਤਰੀ ਸੜਕ ਯੋਜਨਾ ਸਕੀਮ ਤਹਿਤ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਸ਼ੇਖ, ਗੁਰੂਸਰ, ਛੱਤੇਆਣਾ, ਕੋਟਲੀ ਅਬਲੂ ਤੋਂ ਪਿੰਡ ਭਲਾਈਆਣਾ ਤੱਕ ਮੈਂਬਰ ਆਫ਼ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਵਲੋਂ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਵਾਈ ਗਈ ਸੜਕ ਦਾ ਨੀਂਹ ਪੱਥਰ ਪਿੰਡ ਛੱਤੇਆਣਾ ਵਿਖੇ ਰੱਖਿਆ ਗਿਆ। ਇਸ ਮੌਕੇ ਸਾਂਸਦ ਭਾਈ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਉੱਪਰ 16 ਕਰੋੜ ਰੁਪਏ ਖਰਚ ਆਵੇਗਾ। 19 ਕਿਲੋਮੀਟਰ ਲੰਮੀ ਸੜਕਾਂ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਐਮ.ਪੀ ਲੈਂਡ ਸਕੀਮ ਤਹਿਤ ਜਿੰਨ੍ਹੀ ਵੀ ਗਰਾਂਟ ਉਨ੍ਹਾਂ ਨੂੰ ਮਿਲਦੀ ਹੈ ਉਹ ਸਾਰੀ ਵੰਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 16 ਸੜਕਾਂ ਪ੍ਰਧਾਨ ਮੰਤਰੀ ਸੜਕ ਯੋਜਨਾ ਸਕੀਮ ਤਹਿਤ ਵੱਖ-ਵੱਖ ਹਲਕਿਆਂ ’ਚ ਬਣ ਚੁੱਕੀਆਂ ਹਨ। ਇਸ ਮੌਕੇ ਵਿਨਸ ਗਰਗ ਐਕਸ਼ੀਅਨ ਮੰਡੀ ਬੋਰਡ, ਗੁਰਲਾਲ ਸਿੰਘ ਐਸ.ਡੀ.ਓ ਮੰਡੀ ਬੋਰਡ, ਦਵਿੰਦਰ ਸਿੰਘ ਗਿੱਲ ਜੇ.ਈ, ਜਸਵੀਰ ਸਿੰਘ ਮੱਤਾ ਜੇ.ਈ ਪੰਜਾਬ ਮੰਡੀ ਬੋਰਡ, ਭਾਈ ਦਲੇਰ ਸਿੰਘ ਡੋਡ, ਭੈਣ ਸੰਦੀਪ ਕੌਰ ਖਾਲਸਾ, ਪੱਪੀ ਸਿੰਘ ਗਰੇਵਾਲ ਭਲਾਈਆਣਾ, ਅਵਤਾਰ ਸਿੰਘ ਛੱਤੇਆਣਾ, ਰਾਜਾ ਸਿੰਘ ਵਾਦੀਆ, ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਸਿੰਘ ਰੁਪਾਣਾ, ਬੂਟਾ ਸਿੰਘ ਦੋਦਾ, ਪੱਪੀ, ਨਛੱਤਰ ਸਿੰਘ ਬਰਾੜ, ਡਾਕਟਰ ਉਪਕਾਰ ਮੱਲਣ, ਅੰਗਰੇਜ ਸਿੰਘ ਖਾਲਸਾ, ਸਰਪੰਚ ਧੀਰ ਸਿੰਘ ਬਰਾੜ, ਰਾਜੂ ਬਰਾੜ, ਗੁਰਮੀਤ ਸਿੰਘ ਸੁਖਨਾ, ਰਾਜਾ ਵੜੀਆ, ਕੁਲਵਿੰਦਰ ਸਿੰਘ ਕਰਿਆਲਾ, ਦਰਸ਼ਨ ਸਿੰਘ ਸਰਾਂ ਆਦਿ ਆਗੂ ਹਾਜ਼ਰ ਸਨ।