07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ‘ਟਰੇਨਿੰਗ ਆਫ਼ ਟਰੇਨਰਜ਼’ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 04-07-2026
ਸ੍ਰੀ ਮੁਕਤਸਰ ਸਾਹਿਬ, 3 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਜ਼ਿਲ੍ਹੇ ਅੰਦਰ ਪੁਲਿਸ ਪ੍ਰਬੰਧ ਨੂੰ ਹੋਰ ਪ੍ਰਭਾਵਸ਼ਾਲੀ, ਲੋਕ-ਪੱਖੀ ਤੇ ਸੰਵੇਦਨਸ਼ੀਲ ਬਣਾਉਣ ਦੇ ਉਦੇਸ਼ ਨਾਲ ਲਗਾਤਾਰ ਸਮਰੱਥਾ ਵਿਕਾਸ ਸੰਬੰਧੀ ਟਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਐੱਸ.ਐੱਸ.ਪੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਕਾਨਫ਼ਰੰਸ ਹਾਲ ਵਿਚ ‘ਟਰੇਨਿੰਗ ਆਫ਼ ਟਰੇਨਰਜ਼’ ਪ੍ਰੋਗਰਾਮ ਸਫ਼ਲਤਾਪੂਰਵਕ ਕਰਵਾਇਆ ਗਿਆ। ਇਹ ਟ੍ਰੇਨਿੰਗ ਹਰਕਮਲ ਕੌਰ ਐੱਸ.ਪੀ. (ਹੈੱਡ ਕੁਆਰਟਰ) ਸ੍ਰੀ ਮੁਕਤਸਰ ਸਾਹਿਬ ਦੀ ਹਾਜ਼ਰੀ ਵਿਚ ਕਰਵਾਈ ਗਈ। ਇਸ ਮੌਕੇ ਜੇ ਪੌਲ ਫਾਊਂਡੇਸ਼ਨ ਸਾਊਥ ਏਸ਼ੀਆ ਵਲੋਂ ਮੇਘਨਾ ਸੰਧੀਰ ਅਤੇ ਸੰਧੂਜਾ ਰੈਡੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਜੈਂਡਰ ਸੰਵੇਦਨਸ਼ੀਲਤਾ, ਹਮਦਰਦੀ ਭਰਪੂਰ ਪੁਲਿਸਿੰਗ ਤੇ ਪੀੜਤ ਕੇਂਦਰਿਤ ਵਿਵਹਾਰ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਹਾਜ਼ਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ। ਪ੍ਰੋਗਰਾਮ ਦੌਰਾਨ ਮਾਸਟਰ ਟਰੇਨਰ ਵਜੋਂ ਇੰਸਪੈਕਟਰ ਰਜਨੀ ਕੰਬੋਜ, ਇੰਸਪੈਕਟਰ ਵੀਰਾ ਰਾਣੀ ਅਤੇ ਇੰਸਪੈਕਟਰ ਗੁਰਵਿੰਦਰ ਕੌਰ ਨੇ ਵੱਖ-ਵੱਖ ਵਿਸ਼ਿਆਂ ’ਤੇ ਵਿਸਥਾਰਪੂਰਵਕ ਸੈਸ਼ਨ ਲਏ, ਜਦਕਿ ਮੁੱਖ ਸੁਪਰ ਟਰੇਨਰ ਵਜੋਂ ਹੈੱਡ ਕਾਂਸਟੇਬਲ ਪ੍ਰਭਜੋਤ ਕੌਰ ਨੇ ਪੂਰੇ ਟਰੇਨਿੰਗ ਪ੍ਰੋਗਰਾਮ ਦਾ ਪ੍ਰਭਾਵਸ਼ਾਲੀ ਸੰਚਾਲਨ ਕੀਤਾ। ਇਹ ਪ੍ਰੋਗਰਾਮ ਸ੍ਰੀ ਮੁਕਤਸਰ ਸਾਹਿਬ ਪੁਲਿਸ ਤੇ ਫ਼ਾਜ਼ਿਲਕਾ ਪੁਲਿਸ ਵਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਇਸ ਮੌਕੇ ਐੱਸ.ਆਈ. ਜਗਸੀਰ ਸਿੰਘ ਮੁੱਖ ਅਫ਼ਸਰ ਥਾਣਾ ਬਰੀਵਾਲਾ, ਇੰਸਪੈਕਟਰ ਪਰਮਜੀਤ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ ਫ਼ਾਜ਼ਿਲਕਾ, ਐੱਸ.ਆਈ. ਜਸਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਅਬੋਹਰ ਅਤੇ ਐੱਸ.ਆਈ. ਦਵਿੰਦਰ ਸਿੰਘ, ਥਾਣਾ ਸਿਟੀ-2 ਅਬੋਹਰ ਸਮੇਤ ਵੱਖ-ਵੱਖ ਥਾਣਿਆਂ ਦੇ ਇਨਵੈਸਟੀਗੇਸ਼ਨ ਅਫ਼ਸਰਾਂ ਤੇ ਮੁਨਸ਼ੀਆਂ ਨੇ ਹਾਜ਼ਰੀ ਭਰੀ। ਸਵਾਗਤ ਅਤੇ ਹਾਜ਼ਰੀ ਦਰਜ ਕਰਵਾਉਣਾ, ਜਾਣ-ਪਛਾਣ (ਆਈਸ ਬ੍ਰੇਕਿੰਗ ਗਤੀਵਿਧੀ), ਸੈਸ਼ਨ ਦੇ ਉਦੇਸ਼, ਚੈਕ-ਇਨ ਐਕਸਰਸਾਈਜ਼, ਵਾਕ ਆਫ਼ ਪ੍ਰਿਵਿਲੇਜ ਗਤੀਵਿਧੀ, ਜੈਂਡਰ ਪਛਾਣ ਤੇ ਸਮਾਵੇਸ਼ੀ ਪੁਲਿਸਿੰਗ, ਹਮਦਰਦੀ ਭਰਪੂਰ ਪੁਲਿਸਿੰਗ, ਪੀ.ਪੀ.ਐੱਮ.ਐੱਮ.ਐੱਸ. ਦੀ ਭੂਮਿਕਾ, ਜੋਹਾਰੀ ਵਿੰਡੋ ਰਾਹੀਂ ਸਵੈ-ਜਾਗਰੂਕਤਾ ਅਤੇ ਟੀਮ ਵਰਕ, ਉਰਜਾਵਾਨ ਗਤੀਵਿਧੀਆਂ, ਚਾਹ ਵਿਸ਼ਰਾਮ ਅਤੇ ਦੁਪਹਿਰ ਦੇ ਭੋਜਨ ਤੋਂ ਬਾਅਦ ਵੱਖ-ਵੱਖ ਇੰਟਰਐਕਟਿਵ ਗਤੀਵਿਧੀਆਂ ਰਾਹੀਂ ਭਾਗ ਲੈਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਭਾਵਸ਼ਾਲੀ, ਸੰਵੇਦਨਸ਼ੀਲ ਅਤੇ ਲੋਕ-ਪੱਖੀ ਪੁਲਿਸਿੰਗ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਇਸ ਦੇ ਨਾਲ ਹੀ ਮਹਿਲਾ ਪੁਲਿਸ ਨੂੰ ਮੁੱਖ ਧਾਰਾ ਨਾਲ ਜੋੜਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਵਿਚ ਜੈਂਡਰ ਸੰਵੇਦਨਸ਼ੀਲਤਾ ਸੰਬੰਧੀ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਲਿੰਗ ਆਧਾਰਿਤ ਹਿੰਸਾ ਦੇ ਮਾਮਲਿਆਂ ਵਿਚ ਪੀੜਤਾਂ ਨਾਲ ਹਮਦਰਦੀ, ਧੀਰਜ ਤੇ ਸਤਿਕਾਰ ਨਾਲ ਪੇਸ਼ ਆਉਣਾ ਇਕ ਜ਼ਿੰਮੇਵਾਰ ਪੁਲਿਸ ਅਧਿਕਾਰੀ ਦੀ ਸਭ ਤੋਂ ਵੱਡੀ ਪਹਿਚਾਣ ਹੈ। ਐੱਸ.ਪੀ. ਹਰਕਮਲ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਧੁਨਿਕ ਪੁਲਿਸਿੰਗ ਦਾ ਆਧਾਰ ਕੇਵਲ ਕਾਨੂੰਨ ਲਾਗੂ ਕਰਨਾ ਨਹੀਂ, ਸਗੋਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਵੀ ਹੈ। ਉਨ੍ਹਾਂ ਸਮੂਹ ਮਾਸਟਰ ਟਰੇਨਰਾਂ ਤੇ ਭਾਗ ਲੈਣ ਵਾਲੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਿਖਲਾਈ ਨੂੰ ਆਪਣੇ ਰੋਜ਼ਾਨਾ ਦੇ ਕਾਰਜਾਂ ਵਿਚ ਅਮਲ ’ਚ ਲਿਆਉਣ ਅਤੇ ਆਪਣੇ ਸਾਥੀ ਕਰਮਚਾਰੀਆਂ ਤੱਕ ਵੀ ਇਹ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ।
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਵਿਖੇ ਰਾਸ਼ਟਰੀ ਕਾਨਫ਼ਰੰਸ ‘ਸਿਮੂਵਰਸ-2026’ 5 ਤੋਂ 7 ਜੁਲਾਈ ਤੱਕ-ਵਾਈਸ ਚਾਂਸਲਰ ਅਗਲੀ ਖ਼ਬਰ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ
Ad Position 24