ਜੈਤੋ, 3 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਗੋਲ ਚੌਕ (ਚੌਕ ਨੰਬਰ 1) ਵਿਚ ਕਈ ਮਹੀਨਿਆਂ ਤੋਂ ਬਾਥਰੂਮਾਂ ਬੰਦ ਪਏ ਹੋਏ ਹਨ। ਜਿਸ ਕਰਕੇ ਗੋਲ ਚੌਂਕ ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਸ਼ਹਿਰ ਦੇ ਬਾਜ਼ਾਰ ਵਿਚ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਤਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਉਕਤ ਚੌਂਕ ਦੇ ਵਿਚ ਹੀ ਪੁਰਾਣਾ ਬਾਥਰੂਮ ਬਣਾਇਆ ਹੋਇਆ ਹੈ। ਜੇਕਰ ਕਿਸੇ ਵਿਅਕਤੀ ਨੂੰ ਬਾਥਰੂਮ ਜਾਣ ਦੀ ਜ਼ਰੂਰਤ ਪੈ ਜਾਵੇ ਤਾਂ ਹੋਰ ਥਾਂ ’ਤੇ ਦੂਰ ਜਾਣਾ ਲਈ ਮਜਬੂਰ ਹੋਣਾ ਪੈਂਦਾ ਹੈ। ਜਦ ਕਿ ਉੱਕਤ ਜਗ੍ਹਾ ’ਤੇ ਬਾਥਰੂਮ ਅਤੇ ਲੈਟਰੀਨ ਕਾਫ਼ੀ ਸਮਾਂ ਪਹਿਲਾਂ ਤੋਂ ਬਣੀ ਹੋਈ ਹੈ, ਪਰ ਹੁਣ ਦੀ ਮੁਰੰਮਤ ਅਤੇ ਨਵੀਂ ਦਿੱਖ ਦੇਣ ਲਈ ਮਿਊਂਸਪਲ ਕਮੇਂਟੀ ਜੈਤੋ ਵਲੋਂ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਥੋੜ੍ਹੇ ਸਮੇਂ ਬਾਅਦ ਹੀ ਇਸ ਨੂੰ ਜਿੰਦਾ ਲਾ ਦਿੱਤਾ ਗਿਆ ਹੈ। ਲੋਕਾਂ ਤੇ ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ, ਸਥਾਨਕ ਸਿਵਲ ਪ੍ਰਸ਼ਾਸਨ ਅਤੇ ਮਿਊਂਸਪਲ ਕਮੇਟੀ ਜੈਤੋ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੰਦ ਪਏ ਬਾਥਰੂਮਾਂ ਦੇ ਤਾਲੇ ਖੁੱਲ੍ਹਵਾਏ ਜਾਣ ਤਾਂ ਜੋ ਕਿ ਬਾਥਰੂਮਾਂ ਨੂੰ ਚਾਲੂ ਕੀਤਾ ਜਾਵੇ।