14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬਿਜਲੀ ਸਪਲਾਈ ਦੇ ਰੋਜ਼ ਲੱਗਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਬਿਜਲੀ ਦਫ਼ਤਰ ਘੇਰਿਆ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਬਾਜਾਖਾਨਾ, 4 ਜੁਲਾਈ (ਜਗਦੀਪ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਬੀ.ਕੇ.ਯੂ. ਡਕੌਂਦਾ ਅਤੇ ਉਗਰਾਹਾਂ ਜਥੇਬੰਦੀ ਦੇ ਕਿਸਾਨਾਂ ਵਲੋਂ ਬਿਜਲੀ ਘਰ ਬਾਜਾਖਾਨਾ ਵਿਖੇ ਬਿਜਲੀ ਸਪਲਾਈ ਨਿਰਵਿਘਨ ਨਾ ਮਿਲਣ ਕਾਰਨ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸਿੱਧੂਪੁਰ ਜਥੇਬੰਦੀ ਦੇ ਜ਼ਿਲ੍ਹਾ ਆਗੂ ਇੰਦਰਜੀਤ ਸਿੰਘ ਘਣੀਆਂ ਅਤੇ ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਭਾਸ਼ਣ ਵਿਚ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਗੱਲ ਕਰ ਰਹੇ ਹਨ ਅਤੇ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਲੱਗ ਰਹੇ, ਪਾਵਰ ਕੱਟਾਂ ਨੇ ਸਰਕਾਰ ਦੀ ਸਰਪਲੱਸ ਬਿਜਲੀ ਸਪਲਾਈ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਬਿਜਲੀ ਸਪਲਾਈ 8 ਘੰਟੇ ਦੀ ਬਜਾਏ ਸਿਰਫ਼ 6 ਘੰਟੇ ਦਿੱਤੀ ਜਾ ਰਹੀ ਹੈ ਅਤੇ ਇਸ ਸਪਲਾਈ ਵਿਚ ਵੀ ਵਾਰ-ਵਾਰ ਪੀ.ਸੀ. ਕੱਟ ਲਗਾਏ ਜਾ ਰਹੇ ਹਨ। ਐਸ.ਡੀ.ਓ. ਬਾਜਾਖਾਨਾ ਇੰਜੀਨੀਅਰ ਭੁਪਿੰਦਰ ਸਿੰਘ ਅਤੇ ਐਕਸੀਅਨ ਗੌਰਵ ਕੱਕੜ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋ ਗਈ ਹੈ ਅਤੇ ਆਉਣ ਵਾਲੇ 2-3 ਦਿਨਾਂ ਵਿਚ ਸਪਲਾਈ ’ਤੇ ਲੱਗ ਰਹੇ ਕੱਟਾਂ ਨੂੰ ਠੱਲ੍ਹ ਪਾਈ ਜਾਵੇਗੀ ਅਤੇ ਖੇਤੀ ਖੇਤਰ ਨੂੰ ਮਿਲਣ ਵਾਲੀ ਸਪਲਾਈ ਨੂੰ ਨਿਰਵਿਘਨ ਕਰ ਦਿੱਤਾ ਜਾਵੇਗਾ। ਕਿਸਾਨਾਂ ਨੇ ਅਧਿਕਾਰੀਆਂ ਦੇ ਵਿਸ਼ਵਾਸ ਦਿਵਾਉਣ ’ਤੇ ਇਕ ਵਾਰ ਧਰਨਾ ਚੁੱਕ ਦਿੱਤਾ ਅਤੇ ਕਿਹਾ ਕਿ ਜੇਕਰ ਦੋ ਦਿਨਾਂ ਵਿਚ ਮਹਿਕਮੇ ਵਲੋਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੁਰਾਂਦਿੱਤਾ ਸਿੰਘ ਬਰਾੜ ਨੰਬਰਦਾਰ ਬਾਜਾਖਾਨਾ, ਮੋਦਨ ਸਿੰਘ ਘਣੀਆਂ, ਸੁਖਪ੍ਰੀਤ ਸਿੰਘ ਝੱਖੜਵਾਲਾ, ਗੁਰਪ੍ਰੀਤ ਸਿੰਘ ਸਿੱਧੂ ਵਾੜਾ ਭਾਈ ਕਾ, ਰਾਜਾ ਸਿੰਘ ਡੋਡ, ਇਕਬਾਲ ਸਿੰਘ ਬਾਜਾਖਾਨਾ, ਮੁਖਪਾਲ ਸਿੰਘ ਮੁਖੀ ਬਾਜਾਖਾਨਾ ਪ੍ਰਧਾਨ ਇਕਾਈ ਡਕੌਂਦਾ, ਕੇਵਲ ਸਿੰਘ ਵਾੜਾ ਭਾਈਕਾ, ਸ਼ੇਰ ਸਿੰਘ ਵਾੜਾ ਭਾਈਕਾ ਇਕਾਈ ਪ੍ਰਧਾਨ ਬੀ.ਕੇ.ਯੂ. ਉਗਰਾਹਾਂ, ਨਾਹਰ ਸਿੰਘ ਪੱਪਾ ਡੋਡ, ਸੁਖਪ੍ਰੀਤ ਸਿੰਘ ਕਾਲਾ ਸੋਢੀ, ਕੁਲਦੀਪ ਸਿੰਘ ਢਿੱਲੋਂ, ਸੁਖਮੰਦਰ ਸਿੰਘ ਘਣੀਆਂ, ਇਕਬਾਲ ਸਿੰਘ ਵਾੜਾ ਭਾਈਕਾ, ਗੁਰਾਂਦਿੱਤਾ ਸਿੰਘ ਗੋਰਾ ਭੁੱਲਰ, ਦਰਸ਼ਨ ਸਿੰਘ ਸਿੱਧੂ, ਲਾਭ ਸਿੰਘ ਝੱਖੜਵਾਲਾ ਅਤੇ ਬਾਬਾ ਵੀਰ ਸਿੰਘ ਬਾਜਾਖਾਨਾ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਐਸ ਆਈ ਆਰ ਦੇ ਸ਼ਡਿਊਲ ਤਹਿਤ ਜ਼ਿਲ੍ਹੇ ਵਿਚ 25 ਜੂਨ ਤੋਂ ਐਨਿਊਮੀਰੇਸ਼ਨ ਫ਼ੇਜ਼ ਸ਼ੁਰੂ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਕਾਂਗਰਸੀ ਆਗੂਆਂ ਵਲੋਂ ਸ਼ੇਰ ਸਿੰਘ ਘੁਬਾਇਆ ਨਾਲ ਮੀਟਿੰਗ
Ad Position 24