14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਐਸ ਆਈ ਆਰ ਦੇ ਸ਼ਡਿਊਲ ਤਹਿਤ ਜ਼ਿਲ੍ਹੇ ਵਿਚ 25 ਜੂਨ ਤੋਂ ਐਨਿਊਮੀਰੇਸ਼ਨ ਫ਼ੇਜ਼ ਸ਼ੁਰੂ-ਜ਼ਿਲ੍ਹਾ ਚੋਣ ਅਫ਼ਸਰ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਫ਼ਰੀਦਕੋਟ, 4 ਜੁਲਾਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਰੀਦਕੋਟ ਰਾਹੁਲ ਚਾਬਾ ਆਈ.ਏ.ਐੱਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਪੰਜਾਬ ਰਾਜ ਲਈ ਜਾਰੀ ਕੀਤੇ ਐਸ ਆਈ ਆਰ ਦੇ ਸ਼ਡਿਊਲ ਤਹਿਤ ਜ਼ਿਲ੍ਹੇ ਵਿਚ ਮਿਤੀ 25.06.2026 ਤੋਂ ਐਨਿਊਮੀਰੇਸ਼ਨ ਫ਼ੇਜ਼ ਸ਼ੁਰੂ ਹੋ ਗਿਆ ਹੈ। ਇਸ ਫ਼ੇਜ਼ ਦੌਰਾਨ ਬੀ.ਐਲ.ਓਜ਼ ਵਲੋਂ ਘਰ-ਘਰ ਜਾ ਕੇ ਗਣਨਾ/ਐਨਿਊਮੀਰੇਸ਼ਨ ਫਾਰਮ ਵੰਡੇ ਜਾ ਰਹੇ ਹਨ ਅਤੇ ਪ੍ਰਾਪਤ ਕੀਤੇ ਜਾ ਰਹੇ ਹਨ। ਇਸ ਦੌਰਾਨ ਜਿਨ੍ਹਾਂ ਵੋਟਰਾਂ ਪਾਸੋਂ ਫ਼ਾਰਮ ਪ੍ਰਾਪਤ ਨਹੀਂ ਹੋਣਗੇ, ਉਨ੍ਹਾਂ ਵੋਟਰਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਕੀਤੇ ਜਾਣਗੇ। ਅਜਿਹੇ ਵੋਟਰਾਂ ਨੂੰ ਮਿਤੀ 03.08.2026 ਤੋਂ ਮਿਤੀ 28.09.2026 ਤੱਕ ਚੱਲਣ ਵਾਲੇ ਨੋਟਿਸ ਫ਼ੇਜ਼ ਦੌਰਾਨ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਕਈ ਵੋਟਰ ਦਾਅਵੇ/ਇਤਰਾਜ਼ ਦੌਰਾਨ ਦਾਅਵੇ ਦਰਜ ਕਰਨਗੇ। ਇਨ੍ਹਾਂ ਫ਼ੇਜ਼ਾਂ ਦੌਰਾਨ ਵੋਟਰਾਂ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਵੇਗੀ। ਇੱਥੇ ਇਹ ਵੀ ਧਿਆਨ ਵਿਚ ਆ ਰਿਹਾ ਹੈ ਕਿ ਕੁਝ ਵੋਟਰ ਅਜਿਹੇ ਵੀ ਹਨ ਜਿਨ੍ਹਾਂ ਪਾਸ ਕੋਈ ਵੀ ਦਸਤਾਵੇਜ਼ ਨਹੀਂ ਹੈ, ਅਜਿਹੇ ਵੋਟਰਾਂ/ਨਾਗਰਿਕਾਂ ਲਈ ਜਿਨ੍ਹਾਂ ਪਾਸ ਕੋਈ ਵੀ ਦਸਤਾਵੇਜ਼ ਨਹੀਂ ਹੈ, ਉਨ੍ਹਾਂ ਲਈ ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ, ਡੋਰ ਸਟੈਪ ਡਲਿਵਰੀ ਸਰਵਿਸਿਜ਼ ਅਤੇ ਆਨਲਾਈਨ ਮੋਡ ਰਾਹੀਂ ਦਸਤਾਵੇਜ਼ ਬਣਵਾਉਣ ਲਈ ਵਸੂਲੀ ਜਾਣ ਵਾਲੀ ਸਰਕਾਰੀ ਫ਼ੀਸ ਮਿਤੀ 01.07.2026 ਤੋਂ ਮਿਤੀ 30.09.2026 ਤੱਕ ਮੁਆਫ਼ ਕਰ ਦਿੱਤੀ ਗਈ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਜਾਤੀ ਸਰਟੀਫਿਕੇਟ, ਰੈਜ਼ੀਡੈਂਸ ਸਰਟੀਫਿਕੇਟ, ਜਨਮ ਸਰਟੀਫਿਕੇਟ, ਸਰਟੀਫ਼ਾਈਡ ਕਾਪੀਆਂ (ਜਨਮ ਸਰਟੀਫਿਕੇਟ ਕਾਰਪੋਰੇਸ਼ਨ ਸ਼ਹਿਰ, ਪੇਂਡੂ ਏਰੀਆ, ਐਮ. ਸੀ. ਟਾਊਨ), ਜਨਮ ਸਰਟੀਫਿਕੇਟ ਵਿਚ ਦਰੁਸਤੀ ਅਤੇ ਦਸਵੀਂ/ਬਾਰ੍ਹਵੀਂ ਜਮਾਤ ਦੇ ਡੂਪਲੀਕੇਟ ਸਰਟੀਫਿਕੇਟ ਸ਼ਾਮਿਲ ਹਨ। ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਪਾਸ ਉਪਰੋਕਤ ਅਨੁਸਾਰ ਦਸਤਾਵੇਜ਼ ਨਹੀਂ ਹਨ, ਉਹ ਵੋਟਰ ਆਪਣੇ ਦਸਤਾਵੇਜ਼ ਤਿਆਰ ਕਰਵਾ ਲੈਣ ਅਤੇ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਪਾਸੋਂ ਨੋਟਿਸ ਪ੍ਰਾਪਤ ਹੋਣ ਉਪਰੰਤ, ਜਮ੍ਹਾਂ ਕਰਵਾਉਣ ਤਾਂ ਜੋ ਫ਼ਾਈਨਲ ਵੋਟਰ ਸੂਚੀ ਜੋ ਕਿ ਮਿਤੀ 01.10.2026 ਨੂੰ ਪਬਲਿਸ਼ ਕੀਤੀ ਜਾਣੀ ਹੈ ਵਿਚ, ਵੋਟਰ ਦਾ ਨਾਮ ਸ਼ਾਮਿਲ ਹੋ ਸਕੇ। ਇੱਥੇ ਇਹ ਧਿਆਨ ਰੱਖਿਆ ਜਾਵੇ ਕਿ ਇਹ ਫ਼ੀਸ ਮੁਆਫੀ ਦੀ ਸੁਵਿਧਾ ਸਿਰਫ਼ ਮਿਤੀ 01.07.2026 ਤੋਂ 30.09.2026 ਤੱਕ ਹੀ ਰਹੇਗੀ, ਉਸ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਹੀ ਸਰਕਾਰੀ ਫ਼ੀਸ ਵਸੂਲੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ 3.0 ਤਹਿਤ 100 ਦੇ ਕਰੀਬ ਦੋਸ਼ੀ ਕੀਤੇ ਕਾਬੂ ਅਗਲੀ ਖ਼ਬਰ ਬਿਜਲੀ ਸਪਲਾਈ ਦੇ ਰੋਜ਼ ਲੱਗਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਬਿਜਲੀ ਦਫ਼ਤਰ ਘੇਰਿਆ
Ad Position 24