05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਹਰਿਆ-ਭਰਿਆ ਵਾਤਾਵਰਨ ਦੇਣ ਲਈ ਵੱਧ ਤੋਂ ਵੱਧ ਰੁੱਖ ਲਗਾਓ- ਪ੍ਰਦੀਪ ਸਿੰਗਲਾ

Ad Position 21
No active advertisement
ਅਜੀਤ ਡੈਸਕ 06-07-2026

ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਚੇਅਰਮੈਨ ਰਾਕੇਸ਼ ਰੋਮਾਣਾ ਦੀ ਅਗਵਾਈ ਅਤੇ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਦੀ ਪ੍ਰਧਾਨਗੀ ਹੇਠ ਪ੍ਰੋਜੈਕਟ ਚੇਅਰਮੈਨ ਪ੍ਰਦੀਪ ਗਰਗ ਦੀ ਮੌਜੂਦਗੀ ਵਿਚ ਸਰਸਵਤੀ ਜੀਨੀਅਸ ਸਕੂਲ ਜੈਤੋ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ। ਕਲੱਬ ਦੇ ਪੀ.ਆਰ.ਓ. ਸੰਜੀਵ ਸ਼ਰਮਾ “ਟੀਨੂੰ” ਨੇ ਦੱਸਿਆ ਕਿ ਸਕੂਲ ਵਿਚ ਵੱਖ-ਵੱਖ ਕਿਸਮ ਦੇ ਛਾਂਦਾਰ ਰੁੱਖ ਲਗਾਏ ਗਏ ਅਤੇ ਹਾਜ਼ਰ ਮੈਂਬਰਾਂ ਨੇ ਵਾਤਾਵਰਨ ਦੀ ਸੰਭਾਲ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਕਲਪ ਲਿਆ। ਚੇਅਰਮੈਨ ਰਾਕੇਸ਼ ਰੋਮਾਣਾ ਅਤੇ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਆਧਾਰ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਦੇਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਮੌਕੇ ਰੀਜਨ ਚੇਅਰਮੈਨ ਵਿਕੇਸ਼ ਕਾਂਸਲ, ਜ਼ੋਨ ਚੇਅਰਮੈਨ ਸੰਦੀਪ ਜਿੰਦਲ, ਸਕੱਤਰ ਮੰਨੂ ਵਰਮਾ, ਖ਼ਜ਼ਾਨਚੀ ਜੀਵਨ ਗਰਗ “ਰਿੰਕੂ”, ਉਪ ਪ੍ਰਧਾਨ ਦਿਨੇਸ਼ ਗੋਇਲ, ਸ਼ਿਵ ਬਾਂਸਲ, ਧਰਮਪਾਲ ਸਿੰਗਲਾ, ਪੀ.ਆਰ.ਓ. ਸੰਜੀਵ ਸ਼ਰਮਾ, ਪੰਕਜ ਸ਼ਰਮਾ, ਸਾਬਕਾ ਪ੍ਰਧਾਨ ਕੁਲਭੂਸ਼ਣ ਮਹੇਸ਼ਵਰੀ, ਪਰਵੀਨ ਜੈਨ, ਰਤਨ ਭੂਸ਼ਣ, ਪੁਰਸ਼ੋਤਮ ਸਿੰਗਲਾ, ਮਨੇਸ਼ ਗੋਇਲ, ਗੁਰਪ੍ਰੀਤ ਸ਼ਰਮਾ, ਜਤਿੰਦਰ ਜੀਤੂ ਬਾਂਸਲ”, ਆਸ਼ੂਤੋਸ਼ ਗਰਗ, ਮਨੀਸ਼ ਗਰਗ, ਆਈ ਕੈਂਪ ਦੇ ਚੇਅਰਮੈਨ ਨਰੇਸ਼ ਮਿੱਤਲ, ਰਮਨ ਸਿੰਗਲਾ ਸਮੇਤ ਲਾਇਨਜ਼ ਕਲੱਬ ਦੇ ਅਨੇਕਾਂ ਮੈਂਬਰਾਂ ਨੇ ਆਪਣੀ ਗਰਿਮਾਮਈ ਹਾਜ਼ਰੀ ਲਗਵਾਈ। ਪ੍ਰੋਜੈਕਟ ਚੇਅਰਮੈਨ ਪ੍ਰਦੀਪ ਗਰਗ ਨੇ ਸਕੂਲ ਪ੍ਰਬੰਧਕ ਕਮੇਟੀ ਅਤੇ ਸਾਰੇ ਸਹਿਯੋਗੀ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਲੋਕ ਭਲਾਈ ਅਤੇ ਵਾਤਾਵਰਨ ਸੰਭਾਲ ਨਾਲ ਜੁੜੇ ਅਜਿਹੇ ਸੇਵਾ ਪ੍ਰੋਜੈਕਟ ਨਿਰੰਤਰ ਕੀਤੇ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਮਾਮਲਿਆਂ ’ਚ ਪੁਲਿਸ ਚੌਂਕੀ ਦੋਦਾ ਵਲੋਂ ਨਸ਼ੀਲੇ ਪਦਾਰਥ ਬਰਾਮਦ ਅਗਲੀ ਖ਼ਬਰ ਮੁਲਾਜ਼ਮਾਂ ਤੇ ਸੇਵਾ ਮੁਕਤ ਕਰਮਚਾਰੀਆਂ ਨੇ ਸਪੀਕਰ ਸੰਧਵਾਂ ਦੀ ਰਿਹਾਇਸ਼ ਮੂਹਰੇ ਕੀਤਾ ਰੋਸ ਪ੍ਰਦਰਸ਼ਨ
Ad Position 24
No active advertisement