ਕੋਟਕਪੂਰਾ, 5 ਜੁਲਾਈ (ਮੋਹਰ ਸਿੰਘ ਗਿੱਲ, ਮੇਘਰਾਜ)-ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਅਤੇ ਯੂਥ ਕਾਂਗਰਸੀ ਆਗੂ ਸ਼ਹਿਬਾਜ ਸਿੰਘ ਸੰਧੂ ਦੀ ਅਗਵਾਈ ਹੇਠ ਸਥਾਨਕ ਸੰਗਮ ਪੈਲੇਸ ਵਿਖੇ ਪੀ.ਬੀ.ਜੀ. ਵੈਲਫੇਅਰ ਕਲੱਬ ਵਲੋਂ ਲਗਾਏ ਗਏ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ ਖੂਨਦਾਨ ਕੀਤਾ ਗਿਆ। ਸ਼ਹਿਬਾਜ ਸਿੰਘ ਸੰਧੂ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੁਮਿਤ ਸਿੰਘ ਬਰਾੜ, ਅਵਿਨਾਸ਼ ਬਾਂਸਲ ਅਵੀ ਅਤੇ ਸੁਖਜਿੰਦਰ ਸਿੱਧੂ ਨੇ ਦੱਸਿਆ ਕਿ ਕੈਂਪ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਮਾਨਵਤਾ ਦੇ ਭਲੇ ਹਿਤ ਖ਼ੂਨਦਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਰਕਰਾਂ ਨੂੰ ਪ੍ਰੇਰਨਾ ਦਿੱਤੀ ਗਈ ਸੀ। ਪੀ.ਬੀ.ਜੀ ਵੈਲਫ਼ੇਅਰ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚੰਚਲ ਕੁਮਾਰ ਐਮ.ਸੀ, ਗੋਪੀ ਐਮ.ਸੀ, ਐਡਵੋਕੇਟ ਵਿਨੋਦ ਮੈਣੀ, ਬਲਵੰਤ ਸਿੰਘ ਭਾਣਾ, ਬਿੱਟੂ ਕੌੜਾ, ਰਮੇਸ਼ ਕੁਮਾਰ, ਮਨਜੀਤ ਜੋਸ਼ੀ, ਘਣਸ਼ਾਮ ਮਿੱਤਲ ਅਤੇ ਸੁਖਵਿੰਦਰ ਸੁੱਖੀ ਹਾਜ਼ਰ ਸਨ। ਇਸ ਦੌਰਾਨ ਜੈਨਕੋ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ ਨੇ ਵੀ ਆਪਣੇ ਸਾਥੀਆਂ ਸਮੇਤ ਸਮਾਰੋਹ ’ਚ ਸ਼ਮੂਲੀਅਤ ਕਰਕੇ ਖ਼ੂਨਦਾਨ ਕੀਤਾ।