05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪੀ.ਏ.ਸੀ.ਐਲ. ਲਿਮਟਿਡ ਦੇ ਯੋਗ ਨਿਵੇਸ਼ਕ ਰਿਫੰਡ ਪ੍ਰਾਪਤ ਕਰਨ ਦਾ ਲਾਭ ਲੈਣ -ਡਿਪਟੀ ਕਮਿਸ਼ਨਰ

Ad Position 21
No active advertisement
ਅਜੀਤ ਡੈਸਕ 10-07-2026
ਫ਼ਰੀਦਕੋਟ, 9 ਜੁਲਾਈ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਜ਼ਿਲ੍ਹੇ ਦੇ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਦੇ ਨਿਵੇਸ਼ਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਨਿਵੇਸ਼ਕਾਂ ਦੀਆਂ ਰਿਫੰਡ ਸਬੰਧੀ ਦਾਅਵਾ ਅਰਜ਼ੀਆਂ ਬੈਂਕ ਖਾਤੇ ਦੀ ਤਸਦੀਕ ਜਾਂ ਹੋਰ ਕਮੀਆਂ ਕਾਰਨ ਲੰਬਿਤ ਹਨ ਅਤੇ ਜਿਹੜੇ ਨਿਵੇਸ਼ਕ ਪਹਿਲਾਂ ਆਪਣਾ ਦਾਅਵਾ ਦਰਜ ਕਰਵਾਉਣ ਤੋਂ ਰਹਿ ਗਏ ਸਨ, ਉਨ੍ਹਾਂ ਲਈ ਆਪਣੀਆਂ ਅਰਜ਼ੀਆਂ ਨੂੰ ਮੁਕੰਮਲ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਿਵੇਸ਼ਕ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਨਿਰਧਾਰਤ ਸਮੇਂ ਅੰਦਰ ਆਪਣੀਆਂ ਅਰਜ਼ੀਆਂ ਵਿਚ ਰਹਿੰਦੀਆਂ ਕਮੀਆਂ ਦੂਰ ਕਰ ਲੈਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਸਟਿਸ (ਸੇਵਾਮੁਕਤ) ਆਰ.ਐਮ. ਲੋਢਾ ਕਮੇਟੀ ਵਲੋਂ ਪੀ.ਏ.ਸੀ.ਐਲ. ਲਿਮਟਿਡ ਦੇ ਨਿਵੇਸ਼ਕਾਂ ਨੂੰ ਰਿਫੰਡ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਸ ਦੌਰਾਨ ਕਈ ਦਾਅਵਾ ਅਰਜ਼ੀਆਂ ਬੈਂਕ ਖਾਤੇ ਦੀ ਤਸਦੀਕ ਵਿਚ ਅਸਫ਼ਲ ਰਹਿਣ ਜਾਂ ਹੋਰ ਕਮੀਆਂ ਕਾਰਨ ਪ੍ਰਵਾਨ ਨਹੀਂ ਹੋ ਸਕੀਆਂ। ਹੁਣ ਅਜਿਹੇ ਸਾਰੇ ਯੋਗ ਨਿਵੇਸ਼ਕਾਂ ਨੂੰ 7 ਮਈ 2026 ਤੋਂ 6 ਅਗਸਤ 2026 ਤੱਕ ਆਪਣੀਆਂ ਅਰਜ਼ੀਆਂ ਵਿਚ ਲੋੜੀਂਦੀਆਂ ਸੋਧਾਂ ਕਰਕੇ ਬੈਂਕ ਖਾਤੇ ਦੇ ਵੇਰਵੇ ਦਰੁਸਤ ਕਰਨ ਅਤੇ ਦਾਅਵੇ ਨੂੰ ਹਰ ਪੱਖੋਂ ਸੰਪੂਰਨ ਕਰਕੇ ਰਿਫੰਡ ਪੋਰਟਲ ’ਤੇ ਅਪਲੋਡ ਕਰਨ ਦਾ ਮੌਕਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਸਾਰੇ ਯੋਗ ਨਿਵੇਸ਼ਕ ਬਿਨਾਂ ਦੇਰੀ ਕੀਤੇ ਆਪਣੇ ਦਾਅਵੇ ਦੀ ਸਥਿਤੀ ਦੀ ਜਾਂਚ ਕਰਨ ਬੈਂਕ ਖਾਤੇ ਨਾਲ ਸਬੰਧਿਤ ਰਹਿੰਦੀਆਂ ਕਮੀਆਂ ਦੂਰ ਕਰਨ ਅਤੇ ਆਪਣੀ ਅਰਜ਼ੀ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕਰਨ ਤਾਂ ਜੋ ਉਨ੍ਹਾਂ ਨੂੰ ਰਿਫੰਡ ਦੀ ਰਕਮ ਪ੍ਰਾਪਤ ਕਰਨ ਵਿਚ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਦਿਕ ਸ਼ਾਹ ਦੀ ਬਰਸੀ ’ਤੇ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ਵਿਖੇ ਵਣ-ਉਤਸਵ ਮਨਾਇਆ
Ad Position 24
No active advertisement