ਸਾਦਿਕ, 9 ਜੁਲਾਈ (ਆਰ.ਐਸ.ਧੁੰਨਾ)-ਟਰੱਕ ਯੂਨੀਅਨ ਸਾਦਿਕ ਵਲੋਂ ਬਾਬਾ ਸਾਦਿਕ ਸ਼ਾਹ ’ਤੇ ਬਾਬਾ ਈਸ਼ਾ ਗਾੜ੍ਹਾ ਦੀ ਸਾਲਾਨਾ ਬਰਸੀ ’ਤੇ ਸੰਗਤ ਦੇ ਸਹਿਯੋਗ ਨਾਲ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ। ਸੰਗਤਾਂ ਵਿਚ ਲੰਗਰ ਵਰਤਾਉਣ ਦੀ ਰਸਮੀਂ ਸ਼ੁਰੂਆਤ ਯੂਨੀਅਨ ਦੇ ਪ੍ਰਧਾਨ ਸੁਖਰਾਜ ਸਿੰਘ ਰਾਜਾ ਸੰਧੂ ਨੇ ਕੀਤੀ। ਸੇਵਾਦਾਰਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸੰਗਤਾਂ ਨੂੰ ਲੰਗਰ ਛਕਾਇਆ। ਇਸ ਮੌਕੇ ਪ੍ਰਧਾਨ ਰਾਜਾ ਸੰਧੂ ਨੇ ਕਿਹਾ ਕਿ ਪੀਰਾਂ ਦੀ ਯਾਦ ਵਿਚ ਸੰਗਤ ਦੇ ਸਹਿਯੋਗ ਨਾਲ ਲੰਗਰ ਸੇਵਾ ਇਸੇ ਤਰ੍ਹਾਂ ਚਲਦੀ ਰਹੇਗੀ। ਇਸ ਮੌਕੇ ਬਿੱਟੂ ਸਿੰਘ, ਨਿੰਦੂ ਸਿੰਘ, ਮੁਨਸ਼ੀ ਧਰਮਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਹਰਦੀਪ ਸਿੰਘ, ਸੁਭਾਸ਼ ਸਿੰਘ, ਕਰਿਸ਼ਨ ਸੰਧੂ, ਸੱਤਪਾਲ ਸਿੰਘ, ਡੋਗਰ ਸਿੰਘ, ਭੋਲਾ ਸਿੰਘ, ਬੇਅੰਤ ਸਿੰਘ, ਮੋਹਨ ਸਿੰਘ, ਬ੍ਰਹਮ ਸਿੰਘ, ਲਵਪ੍ਰੀਤ ਸਿੰਘ ਲਵਲੀ, ਜਸ਼ਨਦੀਪ ਸਿੰਘ, ਕਾਕਾ ਡੋਡ, ਬਿੰਦਰਪਾਲ ਸਿੰਘ ਅਤੇ ਸ਼ਿੰਦਰਪਾਲ ਸਿੰਘ ਆਦਿ ਵੀ ਹਾਜ਼ਰ ਸਨ।