ਕੋਟਕਪੂਰਾ, 13 ਜੁਲਾਈ (ਮੋਹਰ ਸਿੰਘ ਗਿੱਲ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਦੇ ਹੋਣਹਾਰ ਵਿਦਿਆਰਥੀ ਹਿਤੇਸ਼ ਕੁਮਾਰ ਨੇ ਆਪਣੀ ਮਿਹਨਤ, ਲਗਨ ਅਤੇ ਪ੍ਰਤਿਭਾ ਦੇ ਸਦਕਾ ਡਾ. ਬੀ.ਆਰ.ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲੋਜੀ (ਐਨ.ਆਈ.ਟੀ), ਜਲੰਧਰ ਵਿਚ ਬਾਇਓਟੈਕਨੋਲੋਜੀ ਬਰਾਂਚ ਵਿਚ ਦਾਖ਼ਲਾ ਹਾਸਿਲ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਪਿ੍ਰੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਵਿਦਿਆਰਥੀ ਹਿਤੇਸ਼ ਕੁਮਾਰ ਅਤੇ ਉਸ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਵਿਦਿਆਰਥੀ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਡੀ.ਏ.ਵੀ ਸੰਸਥਾ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਉਚ ਸਿੱਖਿਆ ਅਤੇ ਪ੍ਰਤਿਯੋਗੀ ਪ੍ਰੀਖਿਆਵਾਂ ਲਈ ਵੀ ਨਿਰੰਤਰ ਪ੍ਰੇਰਿਤ ਕਰਦੀ ਹੈ। ਵਿਦਿਆਰਥੀ ਹਿਤੇਸ਼ ਕੁਮਾਰ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਵਲੋਂ ਮਿਲੇ ਨਿਰੰਤਰ ਸਹਿਯੋਗ ਅਤੇ ਪ੍ਰੇਰਨਾ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬਾਇਓਟੈਕਨੋਲੋਜੀ ਦੇ ਖੇਤਰ ਵਿਚ ਉਚ ਸਿੱਖਿਆ ਪ੍ਰਾਪਤ ਕਰਕੇ ਖੋਜ ਅਤੇ ਨਵੀਨਤਾ ਰਾਹੀਂ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਯਤਨਸ਼ੀਲ ਰਹੇਗਾ। ਸਕੂਲ ਚੇਅਰਮੈਨ ਅਜੈ ਗੋਸੁਆਮੀ , ਡਾਇਰੈਕਟਰ ਵੀ.ਕੇ ਚੋਪੜਾ, ਵਾਈਸ ਚੇਅਰਮੈਨ ਰਾਜਕੁਮਾਰ ਅਗਰਵਾਲ, ਮੈਨੇਜਰ ਡਾ. ਸਤਵੰਤ ਕੌਰ ਭੁੱਲਰ, ਆਰ.ਏ ਸੁਮਿਤਾ ਸ਼ਰਮਾ ਅਤੇ ਅਧਿਆਪਕਾਂ ਨੇ ਹਿਤੇਸ਼ ਕੁਮਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਡੀ.ਏ.ਵੀ. ਸਕੂਲ ਦੇ ਵਿਦਿਆਰਥੀ ਹਿਤੇਸ਼ ਕੁਮਾਰ ਨੇ ਕੀਤੀ ਵਿੱਦਿਅਕ ਪ੍ਰਾਪਤੀ
ਅਜੀਤ ਡੈਸਕ
14-07-2026