ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੁਹਾਲੀ ਵਿਖੇ ਹੋਣ ਵਾਲੀ ਰੈਲੀ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 14-07-2026

ਕੋਟਕਪੂਰਾ, 13 ਜੁਲਾਈ (ਮੇਘਰਾਜ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਵਿਚ ਜਗਸੀਰ ਸਿੰਘ ਖਾਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਮੌਕੇ ਜਥੇਬੰਦੀ ’ਚ ਸ਼ਾਮਿਲ ਹੋਏ ਨਵੇਂ ਮੈਂਬਰ ਸੁਖਦੇਵ ਸਿੰਘ ਸੇਵਾ ਮੁਕਤ ਪਟਵਾਰੀ ਦਾ ਸਵਾਗਤ ਕੀਤਾ ਗਿਆ। ਉਪਰੰਤ ਜਥੇਬੰਦੀ ਦੇ ਮੈਂਬਰ ਕਿ੍ਰਸ਼ਨ ਬਾਵਾ ਦੀ ਨੂੰਹ ਆਸ਼ੂ ਬਾਲਾ, ਸਨੇਹ ਗੋਸਵਾਮੀ ਪਤਨੀ ਜਰਨੈਲ ਸਿੰਘ ਅਤੇ ਤਰੁਣ ਬਾਲੀ ਦੀ ਮੌਤ ’ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ 7 ਅਗਸਤ ਨੂੰ ਮੋਹਾਲੀ ਵਿਖੇ ਹੋਣ ਵਾਲੀ ਰੈਲੀ ’ਚ ਜਾਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਭੀਮ ਸੈਨ ਸ਼ਰਮਾ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ ਕਟਾਰੀਆ, ਕੌਸ਼ਲ ਪ੍ਰਕਾਸ਼, ਸੁਭਾਸ਼ ਚੰਦਰ ਸ਼ਰਮਾ ਅਤੇ ਜਗਸੀਰ ਸਿੰਘ ਖਾਰਾ ਨੇ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਾ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਇਸ ਮੌਕੇ ਜੁਲਾਈ ਮਹੀਨੇ ’ਚ ਜਨਮ ਲੈਣ ਵਾਲੇ ਪ੍ਰੀਤਮ ਸਿੰਘ ਸਾਬਕਾ ਪ੍ਰਧਾਨ, ਰਾਮਰੱਖਾ ਸਿੰਘ, ਡਾ. ਚੰਦਰ ਸ਼ੇਖਰ, ਇੰਦਰਜੀਤ ਕੌਰ, ਹਰੀ ਕਿ੍ਰਸ਼ਨ ਬਾਵਾ, ਮਿੱਠੂ ਰਾਮ ਅਤੇ ਨਰੇਸ਼ ਕੁਮਾਰ ਦਾ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ’ਚ ਸਤਵੰਤਬੀਰ ਸਿੰਘ, ਜਸਬੀਰ ਸਿੰਘ, ਵਿਸਾਖਾ ਸਿੰਘ ਸਰਾਂ, ਅਜੇ ਗੁਪਤਾ, ਮਨਜੀਤ ਸਿੰਘ, ਸੁਰਜੀਤ ਸਿੰਘ, ਤਾਰਾ ਸਿੰਘ ਸੇਖੋਂ, ਮੁਕੰਦ ਸਿੰਘ, ਜਗਤਾਰ ਕੁਮਾਰ ਸ਼ਰਮਾ, ਨੰਦ ਲਾਲ, ਓਮ ਪ੍ਰਕਾਸ਼ ਸ਼ਰਮਾ, ਹੇਮਰਾਜ, ਦਰਨ ਸਿੰਘ, ਬੂਟਾ ਸਿੰਘ, ਤਾਰਾ ਸਿੰਘ ਹਰੀਨੌਂ, ਜੋਗਿੰਦਰ ਸਿੰਘ, ਸੁਖਦੇਵ ਸਿੰਘ, ਖਰੈਤੀ ਲਾਲ ਸ਼ਰਮਾ, ਬਲਵਿੰਦਰ ਸਿੰਘ ਪਟਵਾਰੀ, ਬਲਵਿੰਦਰ ਸਿੰਘ ਹਰੀਨੌਂ, ਨਛੱਤਰ ਸਿੰਘ ਅਤੇ ਸੁਰਿੰਦਰ ਕੁਮਾਰ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਵੱਡੀ ਸਕਰੀਨ ’ਤੇ ‘ਸਤਲੁਜ’ ਫ਼ਿਲਮ ਵਿਖਾਈ ਅਗਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾ...
Ad Position 24
No active advertisement