03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੀ.ਆਰ.ਟੀ.ਸੀ. ਦੇ ਮ੍ਰਿਤਕ ਮੁਲਾਜ਼ਮ ਦੇ ਵਾਰਸ ਨੂੰ ਪੰਜਾਬ ਐਂਡ ਸਿੰਧ ਬੈਂਕ ਨੇ 58 ਲੱਖ ਦਾ ਚੈੱਕ ਸੌਂਪਿਆ

Ad Position 21
No active advertisement
ਅਜੀਤ ਡੈਸਕ 15-07-2026
ਫ਼ਰੀਦਕੋਟ, 14 ਜੁਲਾਈ (ਜਸਵੰਤ ਸਿੰਘ ਪੁਰਬਾ)-ਪੰਜਾਬ ਐਂਡ ਸਿੰਧ ਬੈਂਕ ਨੇ ਪੀ.ਆਰ.ਟੀ.ਸੀ ਦੇ ਇਕ ਮੁਲਾਜ਼ਮ ਦੀ ਮੌਤ ਹੋ ਜਾਣ ਕਾਰਨ ਉਸ ਦੇ ਪਰਿਵਾਰ ਨੂੰ 58 ਲੱਖ ਦੀ ਰਾਸ਼ੀ ਦਾ ਚੈਕ ਪ੍ਰਦਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ ਮੁਲਾਜ਼ਮ ਜਸਵਿੰਦਰ ਸਿੰਘ ਦੀ ਮੌਤ ਹੋ ਜਾਣ ’ਤੇ ਉਸ ਦੀ ਪਤਨੀ ਜਸਵੀਰ ਕੌਰ ਨੂੰ ਬੈਂਕ ਨੇ 58 ਲੱਖ ਰੁਪਏ ਜਿਸ ਵਿਚ 40 ਲੱਖ ਰਾਸ਼ੀ ਉਸ ਦੀ ਪਤਨੀ ਜਸਵੀਰ ਕੌਰ ਅਤੇ ਉਸ ਦੇ ਬੱਚਿਆਂ ਨੂੰ ਪੜ੍ਹਾਈ ਲਈ ਲੜਕੀ ਨੂੰ 12 ਲੱਖ ਅਤੇ ਲੜਕੇ ਨੂੰ 6 ਲੱਖ ਦੀ ਦਰ ਨਾਲ ਕੁੱਲ 58 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਫ਼ਿਰੋਜ਼ਪੁਰ ਸਿਟੀ ਵਿਖੇ ਦਿੱਤਾ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਰੀਜ਼ਨਲ ਮੈਨੇਜਰ ਸ਼ੀਤਲ ਮਹਾਜਨ ਨੇ ਦੱਸਿਆ ਕਿ ਬੈਂਕ ਦੀ ਸਕੀਮ ਹੈ, ਜਿਸ ਦੇ ਤਹਿਤ ਕਿਸੇ ਵੀ ਮੁਲਾਜ਼ਮ ਦਾ ਉਨ੍ਹਾਂ ਦੇ ਬੈਂਕ ਵਿਚ ਸੈਲਰੀ ਖਾਤਾ ਹੈ, ਦੀ ਦੁਰਘਟਨਾਤਮਕ ਮੌਤ ਹੋ ਜਾਣ ਉਪਰੰਤ 40 ਲੱਖ ਦੀ ਰਾਸ਼ੀ ਉਸ ਦੇ ਵਾਰਿਸ ਨੂੰ, ਉਸ ਦੇ ਬੇਟੇ ਦੀ ਪੜ੍ਹਾਈ ਲਈ 6 ਲੱਖ ਦੀ ਰਾਸ਼ੀ ਅਤੇ ਬੇਟੀ ਦੀ ਪੜ੍ਹਾਈ ਲਈ 12 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਉਨ੍ਹਾਂ ਦੇ ਬੈਂਕ ਵਿਚ ਖਾਤਾ ਖੋਲ੍ਹਣ ਤਾਂ ਜੋ ਮੁਸੀਬਤ ਸਮੇਂ ਸੈਲਰੀ ਖਾਤਾ ਧਾਰਕ ਦਾ ਪਰਿਵਾਰ ਵਿਤੀ ਸੰਕਟਾਂ ਦੀ ਮਾਰ ਤੋਂ ਬਚ ਸਕੇ। ਇਸ ਮੌਕੇ ਪੀਆਰਟੀਸੀ ਦੇ ਜਨਰਲ ਮੈਨੇਜਰ ਅਮਿਤ ਅਰੋੜਾ, ਟਰੈਫਿਕ ਮੈਨੇਜਰ ਨਿਰਦੋਸ਼ ਅਰੋੜਾ, ਆਲ ਯੂਨੀਅਨ ਪ੍ਰਧਾਨ ਰੇਸ਼ਮ ਸਿੰਘ, ਸੈਲਰੀ ਖਾਤਾ ਧਾਰਕ ਨਾਮਿਨੀ ਜਸਵੀਰ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਿੰਨ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੇ ਰਸਤੇ ਦੀ ਹਾਲਤ ’ਚ ਸੁਧਾਰ ਹੋਣ ਦੀ ਬਜਾਏ ਦਿਨੋ-ਦਿਨ ਵਿਗੜ ਰਹੀ ਹੈ ਅਗਲੀ ਖ਼ਬਰ ਘਰਾਂ ਦੇ ਮੀਟਰਾਂ ਦੀਆਂ ਰੀਡਿੰਗਾਂ ਨਾ ਲੈਣ ਕਰਕੇ ਖ਼ਪਤਕਾਰ ਪ੍ਰੇਸ਼ਾਨ-ਨਛੱਤਰ ਸਿੰਘ
Ad Position 24
No active advertisement