03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਤਿੰਨ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੇ ਰਸਤੇ ਦੀ ਹਾਲਤ ’ਚ ਸੁਧਾਰ ਹੋਣ ਦੀ ਬਜਾਏ ਦਿਨੋ-ਦਿਨ ਵਿਗੜ ਰਹੀ ਹੈ

Ad Position 21
No active advertisement
ਅਜੀਤ ਡੈਸਕ 15-07-2026
ਬਰਗਾੜੀ, 14 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਦੇ ਤਿੰਨ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ ਪਤਸ਼ਾਹੀ ਦਸਵੀਂ, ਸ੍ਰੀ ਦੁਰਗਾ ਮੰਦਰ ਬਰਗਾੜੀ, ਡੇਰਾ ਬਾਬਾ ਪ੍ਰੀਤਮ ਦਾਸ ਰੌੜੀਏ ਵਾਲੇ ਅਤੇ ਪਿੰਡ ਸ਼ਮਸ਼ਾਨਘਾਟ ਨੂੰ ਜੋੜਨ ਵਾਲੀ ਸੜਕ ’ਤੇ ਪਿਛਲੇ ਲੰਮੇ ਸਮੇਂ ਤੋਂ ਨਿਕਾਸੀ ਨਾਲੀਆਂ ਦਾ ਪਾਣੀ ਭਰਿਆ ਰਹਿੰਦਾ ਹੈ। ਇਸ ਤੋਂ ਇਲਾਵਾ ਮੀਂਹ ਪੈਣ ਸਮੇਂ ਤਾਂ ਇਹ ਸੜਕ ਨਹਿਰ ਦਾ ਰੂਪ ਧਾਰਨ ਕਰ ਜਾਂਦੀ ਹੈ ਜਿਸ ਕਰਕੇ ਸਵੇਰੇ ਸ਼ਾਮ ਉਪਰੋਕਤ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਸੜਕ ’ਤੇ ਭਰੇ ਨਾਲੀਆਂ ਦੇ ਗੰਦੇ ਪਾਣੀ ’ਚ ਲੰਘ ਕਿ ਜਾਣ ਕਾਰਨ ਉਨ੍ਹਾਂ ਦੇ ਸਰੀਰ ਦੀ ਪਵਿੱਤਰਤਾ ਭੰਗ ਹੋ ਜਾਂਦੀ ਹੈ। ਭਾਂਵੇ ਇਸ ਸੜਕ ਦੀ ਹਾਲਤ ’ਚ ਸੁਧਾਰ ਕਰਨ ਲਈ ਮੰਡੀ ਬੋਰਡ ਵਲੋਂ ਨਿਕਾਸੀ ਪੁਲੀ ਉੱਚੀ ਕਰਕੇ ਬਣਾਏ ਜਾਣ ਦੇ ਬਾਵਜੂਦ ਵੀ ਇਸ ਦੀ ਹਾਲਤ ’ਚ ਕੋਈ ਸੁਧਾਰ ਨਹੀਂ ਹੋਇਆ ਕਿਉਂਕਿ ਇਹ ਉੱਚੀ ਕਰਨ ਨਾਲ ਹੁਣ ਇਹ ਪਾਣੀ ਪਿੱਛੇ ਨੀਵੀਂ ਹੋ ਚੁੱਕੀ ਸੜਕ ’ਤੇ ਭਰਿਆ ਜਾਣ ਲੱਗ ਪਿਆ ਹੈ ਤੇ ਆਉਣ ਵਾਲੇ ਦਿਨਾਂ ’ਚ ਇਹ ਗੰਦਾ ਪਾਣੀ ਹੋਰ ਜ਼ਿਆਦਾ ਦੂਰੀ ਤੱਕ ਸੜਕ ’ਤੇ ਭਰ ਜਾਵੇਗਾ। ਜਿਸ ਕਰਕੇ ਸ਼ਰਧਾਲੂਆਂ ਤੋਂ ਇਲਾਵਾ ਇਹ ਨੇੜਲੇ ਪਿੰਡਾਂ ਜਿਵੇਂ ਸਾਹੋਕੇ, ਮੱਲਕੇ, ਸੇਖਾ ਆਦਿ ਪਿੰਡਾਂ ਦੇ ਰਾਹਗੀਰਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣੇਗਾ। ਸੂਝਵਾਨ ਲੋਕਾਂ ਦਾ ਮੰਨਣਾ ਹੈ ਕਿ ਵੱਡੇ ਛੱਪੜ ਦੇ ਗੰਦੇ ਪਾਣੀ ਦੇ ਸਾਰਥਿਕ ਨਿਕਾਸ ਹੋਣ ਤੱਕ ਇਸ ਸੜਕ ਹਾਲਤ ਸੁਧਰਨੀ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ। ਭਾਂਵੇ ਸਬੰਧਿਤ ਵਿਭਾਗ ਇਸ ਸੜਕ ਦੀ ਹਾਲਤ ਸੁਧਾਰਨ ਲਈ ਲੱਖ ਯਤਨ ਕਰ ਲਵੇ। ਇਸ ਕਰਕੇ ਇਸ ਸੜਕ ਦੀ ਹਾਲਤ ਸੁਧਰਨ ਦੀ ਬਜਾਏ ਦਿਨੋ-ਦਿਨ ਹੋਰ ਵਿਗੜਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Ad Position 22
No active advertisement
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਲਾਕ ਪੱਧਰੀ ਅਹੁਦੇਦਾਰਾਂ ਨਾਲ ਸਮੀਖਿਆ ਮੀਟਿੰਗ ਅਗਲੀ ਖ਼ਬਰ ਪੀ.ਆਰ.ਟੀ.ਸੀ. ਦੇ ਮ੍ਰਿਤਕ ਮੁਲਾਜ਼ਮ ਦੇ ਵਾਰਸ ਨੂੰ ਪੰਜਾਬ ਐਂਡ ਸਿੰਧ ਬੈਂਕ ਨੇ 58 ਲੱਖ ਦਾ ਚੈੱਕ ਸੌਂਪਿਆ
Ad Position 24
No active advertisement