05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਲੰਬੇ ਬਿਜਲੀ ਦੇ ਪਾਵਰ ਕੱਟਾਂ, ਅਤਿ ਦੀ ਗਰਮੀ ਅਤੇ ਮੀਂਹ ਦੀ ਘਾਟ ਕਾਰਨ ਝੋਨੇ ਦੀ ਫ਼ਸਲ ਹੋ ਰਹੀ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 19-07-2026

ਬਰਗਾੜੀ, 18 ਜੁਲਾਈ (ਲਖਵਿੰਦਰ ਸ਼ਰਮਾ)-ਕਿਸਾਨਾਂ ਬਾਰੇ ਆਮ ਹੀ ਕਿਹਾ ਜਾਂਦਾ ਹੈ ਕਿ ਖੇਤੀ ਕਰਮਾਂ ਸੇਤੀ ਜਿਸ ਦਾ ਭਾਵ ਕਿ ਕਿਸਾਨ ਦੀ ਖੇਤੀ ਦਾ ਚੰਗਾ ਜਾਂ ਮਾੜਾ ਹੋਣ ਦੀ ਕੋਈ ਗਰੰਟੀ ਨਹੀਂ ਇਹ ਮੌਕੇ ਅਨੁਸਾਰ ਕਰਮਾਂ ਸਿਰਤੇ ਹੀ ਹੈ। ਕਈ ਵਾਰ ਪੱਕ ਚੁੱਕੀ ਚੰਗੀ ਫ਼ਸਲ ਨੂੰ ਖਰਾਬ ਮੌਸਮ ਮਿੰਟਾਂ ਵਿਚ ਤਬਾਹ ਕਰ ਦਿੰਦਾ ਹੈ ਅਤੇ ਸਮੇਂ ਅਨੁਸਾਰ ਚੰਗਾ ਮੌਸਮ ਮਾੜੀ ਫਸਲ ਨੂੰ ਚੰਗਾ ਵੀ ਬਣਾ ਦਿੰਦਾ ਹੈ। ਹਰ ਸਾਲ ਦੀ ਤਰਾਂ ਹੁਣ ਪੰਜਾਬ ਦੇ ਕਿਸਾਨ ਦੀ ਫਸਲ ਝੋਨਾ ਲੰਬੇ ਬਿਜਲੀ ਦੇ ਪਾਵਰ ਕੱਟਾਂ, ਅਤਿ ਦੀ ਗਰਮੀ ਅਤੇ ਮੀਂਹ ਦੀ ਘਾਟ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਝੋਨੇ ਦੀ ਫਸਲ ਨੂੰ ਲੋੜ ਅਨੁਸਾਰ ਪਾਣੀ ਨਹੀਂ ਮਿਲ ਰਿਹਾ। ਅਤਿ ਦੀ ਗਰਮੀ ਕਾਰਨ ਝੋਨੇ ਦੀ ਫਸਲ ਨੂੰ ਵੱਧ ਪਾਣੀ ਦੀ ਲੋੜ ਹੈ ਪ੍ਰੰਤੂ ਖੇਤਾਂ ਵਾਲੀ ਬਿਜਲੀ ਵੀ 8 ਘੰਟੇ ਦੀ ਥਾਂ ਸਿਰਫ ਪੰਜ ਜਾਂ ਛੇ ਘੰਟੇ ਹੀ ਦਿੱਤੀ ਜਾ ਰਹੀ ਹੈ ਜੋ ਬਿਜਲੀ ਵਿਭਾਗ ਦੀ ਮਜਬੂਰੀ ਵੀ ਹੈ। ਅਤਿ ਦੀ ਗਰਮੀ ਕਾਰਨ ਬਿਜਲੀ ਦੀ ਖਪਤ ਵੱਧ ਰਹੀ ਹੈ ਅਤੇ ਬਿਜਲੀ ਵਿਭਾਗ ਵਲੋਂ ਪੂਰੀ ਕੋਸ਼ਿਸ ਦੇ ਬਾਵਜੂਦ 8 ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਸਕੀ। ਮੀਂਹ ਪੈਣ ਦੀ ਹਾਲਤ ਵਿਚ ਗਰਮੀ ਘੱਟ ਜਾਂਦੀ ਹੈ ਅਤੇ ਫਿਰ ਬਿਜਲੀ ਦੇ ਕੱਟਾਂ ਤੋਂ ਵੀ ਕੁਝ ਰਾਹਤ ਮਿਲ ਜਾਂਦੀ ਹੈ। ਇਸ ਸਮੇਂ ਪਾਣੀ ਦੀ ਘਾਟ ਕਾਰਨ ਝੋਨੇ ਦੇ ਖੇਤ ਸੁੱਕ ਰਹੇ ਹਨ ਅਤੇ ਖੇਤਾਂ ਵਿਚ ਤਰੇੜਾਂ ਪੈ ਰਹੀਆਂ ਹਨ। ਇਸ ਸਮੇਂ ਝੋਨੇ ਨੂੰ ਯੂਰੀਆ ਖਾਦ, ਜਿੰਕ ਆਦਿ ਪਾਉਣ ਦਾ ਵੀ ਢੁੱਕਵਾਂ ਸਮਾਂ ਹੈ ਅਤੇ ਯੂਰੀਆ ਖਾਦ ਜਿੰਕ ਕਾਰਨ ਝੋਨੇ ਦੇ ਖੇਤ ਨੂੰ ਆਮ ਤੋਂ ਵੱਧ ਪਾਣੀ ਦੀ ਜ਼ਰੂਰਤ ਹੁੰਦੀ ਹੈ ਪ੍ਰੰਤੂ ਉਪਰੋਕਤ ਕਾਰਨਾਂ ਕਰਕੇ ਝੋਨੇ ਨੂੰ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ। ਝੋਨੇ ਨੇ ਯੂਰੀਆ, ਜਿੰਕ ਆਦਿ ਨਾਲ ਹੁਣ ਹੀ ਆਪਣਾ ਲੋੜੀਂਦਾ ਕੱਦ ਕਾਠ ਅਤੇ ਫਲਾਵਟ ਆਦਿ ਕਰਨੀ ਹੁੰਦੀ ਹੈ ਜੋ ਪਾਣੀ ਦੀ ਘਾਟ ਕਾਰਨ ਸਮੇਂ ਸਿਰ ਨਹੀਂ ਹੋ ਰਹੀ। ਜੇਕਰ ਕੁਝ ਲੰਮਾਂ ਸਮਾਂ ਹੋਰ ਝੋਨੇ ਨੂੰ ਪਾਣੀ ਦੀ ਘਾਟ ਰਹੀ ਤਾਂ ਮਜਬੂਰਨ ਕੁਝ ਕਿਸਾਨਾਂ ਨੂੰ ਆਪਣੇ ਝੋਨੇ ਵਾਹੁਣੇ ਵੀ ਪੈ ਸਕਦੇ ਹਨ ਅਤੇ ਝੋਨੇ ਦੇ ਝਾੜ ’ਤੇ ਅਸਰ ਵੀ ਪੈ ਸਕਦਾ ਹੈ। ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਖੇਤਾਂ ਵਾਲੀ ਬਿਜਲੀ ਦੀ ਸਪਲਾਈ ਨੂੰ 8 ਘੰਟੇ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਹੋ ਸਕੇ ਤਾਂ ਇਸ ਸਮੇਂ ਨੂੰ 8 ਘੰਟੇ ਤੋਂ ਹੋਰ ਵਧਾਇਆ ਜਾਵੇ। ਮੀਂਹ ਪੈਣਾ ਤਾਂ ਕੁਦਰਤ ਦੇ ਹੱਥ ਹੈ।

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇਣ ਵਾਲੇ ਨੌਜਵਾਨ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਇਤਿਹਾਸਕ ਸ਼ਹਿਰ ’ਚ ਸਫ਼ਾਈ ਦਾ ਬੁਰਾ ਹਾਲ, ਮੁੱਖ ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰ
Ad Position 24
No active advertisement