05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇਣ ਵਾਲੇ ਨੌਜਵਾਨ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 19-07-2026
ਕੋਟਕਪੂਰਾ, 18 ਜੁਲਾਈ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਦੇ ਵਸਨੀਕ ਇਕ ਵਿਅਕਤੀ ਨੇ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੂੰ ਦਰਖ਼ਾਸਤ ਦੇ ਕੇ ਦੱਸਿਆ ਕਿ ਉਸ ਦੀ ਪਤਨੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਮਿਤੀ 14.07.2026 ਦੀ ਰਾਤ ਨੂੰ ਮੁਦਈ ਅਤੇ ਉਸਦੀ 15 ਸਾਲਾ ਲੜਕੀ ਰਾਤ ਨੂੰ ਰੋਟੀ ਪਾਣੀ ਖਾ ਕੇ ਵਿਹੜੇ ਵਿਚ ਸੌਂ ਗਏ। ਰਾਤ ਨੂੰ ਕਰੀਬ 11:30 ਵਜੇ ਮੁਦਈ ਨੇ ਉਠ ਕੇ ਦੇਖਿਆ ਕਿ ਮੰਜੇ ਉਪਰ ਲੜਕੀ ਨਹੀਂ ਸੀ। ਮੁਦਈ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਠਾਇਆ ਅਤੇ ਦੱਸਿਆ ਕਿ ਲੜਕੀ ਮੰਜੇ ਉਪਰ ਨਹੀਂ ਹੈ। ਲੜਕੀ ਦੀ ਘਰ ਵਿਚ ਅਤੇ ਆਸ ਪਾਸ ਤਲਾਸ਼ ਕੀਤੀ ਤਾਂ ਲੜਕੀ ਸਾਨੂੰ ਨਹੀਂ ਮਿਲੀ। ਮੁਦਈ ਨੇ ਸਮਾਜਿਕ ਬੇਇੱਜਤੀ ਤੋਂ ਡਰਦਿਆਂ ਨੇ ਕਿਸੇ ਕੋਲ ਗੱਲ ਨਹੀ ਕੀਤੀ। ਮਿਤੀ 15.07.2026 ਨੂੰ ਲੜਕੀ ਰਾਤ ਨੂੰ ਕਰੀਬ 10 ਵਜੇ ਘਰ ਆ ਗਈ, ਜਿਸ ਨੇ ਦੱਸਿਆ ਕਿ ਪਿੰਡ ਦਾ ਹੀ ਕਰਨ ਸਿੰਘ ਨਾਮ ਦਾ ਲੜਕਾ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਘਰੋਂ ਭਜਾ ਕੇ ਲੈ ਗਿਆ ਸੀ, ਜੋ ਬਾਅਦ ਵਿਚ ਉਸ ਨੂੰ ਘਰ ਦੇ ਬਾਹਰ ਗਲੀ ਵਿਚ ਵਾਪਸ ਛੱਡ ਗਿਆ। ਪੁਲਿਸ ਨੇ ਉਕਤ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਲੰਬੇ ਬਿਜਲੀ ਦੇ ਪਾਵਰ ਕੱਟਾਂ, ਅਤਿ ਦੀ ਗਰਮੀ ਅਤੇ ਮੀਂਹ ਦੀ ਘਾਟ ਕਾਰਨ ਝੋਨੇ ਦੀ ਫ਼ਸਲ ਹੋ ਰਹੀ ਪ੍ਰਭਾਵਿਤ
Ad Position 24
No active advertisement